Helena Luke And Mithun love Story: ਭਾਰਤੀ-ਅਮਰੀਕੀ ਅਦਾਕਾਰਾ ਹੇਲੇਨਾ ਲਿਊਕ (Helena Luke) ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ | ਹੇਲੇਨਾ ਨੇ 66 ਸਾਲ ਦੀ ਉਮਰ ‘ਚ ਅਮਰੀਕਾ ‘ਚ ਆਖਰੀ ਸਾਹ ਲਏ | ਹੇਲੇਨਾ ਬਾਲੀਵੁੱਡ ‘ਚ 70 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੀ | ਹੇਲੇਨਾ ਲਿਊਕ ਇਸ ਸਾਲ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਘਰਆਲੀ ਸੀ |
ਹੇਲੇਨਾ ਦੇ ਦਿਹਾਂਤ ਦੀ ਪੁਸ਼ਟੀ ਅਦਾਕਾਰਾ ਕਲਪਨਾ ਅਈਅਰ ਨੇ ਕੀਤੀ ਹੈ। ਮਸ਼ਹੂਰ ਅਦਾਕਾਰਾ ਹੇਲੇਨਾ ਨੇ ਬਾਲੀਵੁੱਡ ਦੀਆਂ ਕਈਂ ਫਿਲਮਾਂ ‘ਚ ਵੀ ਕੰਮ ਕੀਤਾ ਹੈਮ ਜਿਨ੍ਹਾਂ ‘ਚ ਇੱਕ ਅਮਿਤਾਭ ਬੱਚਨ ਦੀ ਫਿਲਮ ‘ਮਰਦ’ ਸ਼ਾਮਲ ਹੈ | ਹੇਲੇਨਾ ਨੇ ਇਸ ਫਿਲਮ ‘ਚ ਕਾਫ਼ੀ ਪ੍ਰਸਿੱਧੀ ਹਾਲਸ ਕੀਤੀ | ਉਨ੍ਹਾਂ ਨੇ ‘ਮਰਦ’ ਫਿਲਮ ‘ਚ ਲੇਡੀ ਹੇਲੇਨਾ ਦਾ ਕਿਰਦਾਰ ਨਿਭਾਇਆ |
ਹੇਲੇਨਾ ਲਿਊਕ ਦਾ ਜਨਮ
ਅਦਾਕਾਰਾ ਹੇਲੇਨਾ ਲਿਊਕ ਦਾ ਜਨਮ 1958 ‘ਚ ਮੁੰਬਈ ‘ਚ ਹੋਇਆ ਸੀ, ਹੇਲੇਨਾ ਦੇ ਪਿਤਾ ਤੁਰਕੀ ਅਤੇ ਮਾਂ ਐਂਗਲੋ ਇੰਡੀਅਨ ਈਸਾਈ ਸਨ। ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਦੇ ਨਾਲ-ਨਾਲ ਗੁਜਰਾਤੀ ਥੀਏਟਰ ‘ਚ ਵੀ ਵੱਡੇ ਪੱਧਰ ‘ਤੇ ਕੰਮ ਕੀਤਾ ਹੈ । ਫਿਲਮਾਂ ‘ਚ ਕੰਮ ਕਰਨ ਤੋਂ ਪਹਿਲਾਂ, ਨ੍ਹਾ ਨੇ ਲਗਭਗ ਨੌਂ ਸਾਲ ਗੁਜਰਾਤੀ ਨਾਟਕ ਕੀਤੇ ਸਨ । ਹਾਲਾਂਕਿ, ਚੰਗੀਆਂ ਪੇਸ਼ਕਸ਼ਾਂ ਦੀ ਘਾਟ ਕਾਰਨ ਹੇਲੇਨਾ ਨੇ ਇਸ ਖੇਤਰੀ ਸਿਨੇਮਾ ਦੀਆਂ ਫਿਲਮਾਂ ‘ਚ ਕੰਮ ਨਹੀਂ ਕੀਤਾ। ਇਸਦੇ ਨਾਲ ਹੀ ਕੁਝ ਬਾਲੀਵੁੱਡ ਫਿਲਮਾਂ ‘ਚ ਕੰਮ ਕੀਤਾ। ਹੇਲੇਨਾ 70 ਦੇ ਦਹਾਕੇ ‘ਚ ਫੈਸ਼ਨ ਦੀ ਦੁਨੀਆ ‘ਚ ਇੱਕ ਜਾਣਿਆ-ਪਛਾਣਿਆ ਨਾਂ ਸੀ।
ਹੇਲੇਨਾ ਦੀਆਂ ਬਾਲੀਵੁੱਡ ਫਿਲਮਾਂ
ਲਿਊਕ ਹੇਲੇਨਾ ਨੇ 1980 ‘ਚ ਆਪਣੀ ਪਹਿਲੀ ਬਾਲੀਵੁੱਡ ਫਿਲਮ ‘ਜੁਦਾਈ’ ‘ਚ ਕੰਮ ਕੀਤਾ ਸੀ।ਇਸਤੋਂ ਬਾਅਦ ਹੇਲੇਨਾ ਉਸ ਸਮੇਂ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੀ ਫਿਲਮ ‘ਮਰਦ’ ‘ਚ ਵੀ ਨਜ਼ਰ ਆਈ ਸੀ।
Read More: ਦੁਨੀਆ ਦੇ ਸਭ ਤੋਂ ਵੱਡੇ ਤੇ 110 ਸਾਲ ਦੇ ਮਗਰਮੱਛ ਦੀ ਮੌਤ, ਗਿਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ
ਇਸ ਤੋਂ ਇਲਾਵਾ ਹੇਲੇਨਾ ਨੇ ‘ਦੋ ਗੁਲਾਬ’, ‘ਆਓ ਪਿਆਰ ਕਰੇ’ ਅਤੇ ‘ਭਾਈ ਆਖ਼ਿਰ ਭਾਈ ਹੋਤਾ ਹੈ’ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ। ਹਾਲਾਂਕਿ ਹੇਲੇਨਾ ਕਈ ਫਿਲਮਾਂ ‘ਚ ਨਜ਼ਰ ਆਈ ਸੀ, ਪਰ ਉਸਨੂੰ ਸਿਰਫ ਸਾਈਡ ਰੋਲ ਹੀ ਮਿਲੇ ਸਨ। ਹੇਲੇਨਾ ਬਾਲੀਵੁੱਡ ‘ਚ ਜ਼ਿਆਦਾ ਦੇਰ ਨਹੀਂ ਟਿਕ ਸਕੀ ਅਤੇ ਅਚਾਨਕ ਬਾਲੀਵੁੱਡ ਦੀ ਦੁਨੀਆਂ ਤੋਂ ਗਾਇਬ ਹੋ ਗਈ।
ਹੇਲੇਨਾ ਤੇ ਮਿਥੁਨ ਚੱਕਰਵਰਤੀ ਦਾ ਰਿਲੇਸ਼ਨ
ਉਸ ਸਮੇਂ ਹੇਲੇਨਾ ਅਤੇ ਅਦਾਕਾਰ ਮਿਥੁਨ ਚੱਕਰਵਰਤੀ ਦੇ ਰਿਲੇਸ਼ਨ ਦੀ ਖ਼ਬ ਚਰਚਾ ਸੀ | ਹੇਲੇਨਾ ਸਾਲ 1979 ‘ਚ ਮਿਥੁਨ ਨਾਲ ਵਿਆਹ ਕੀਤਾ ਸੀ। ਪਰ ਚਾਰ ਮਹੀਨਿਆਂ ‘ਚ ਹੀ ਰਿਸ਼ਤੇ ‘ਚ ਅਜਿਹੀ ਦਰਾਰ ਆ ਗਈ ਕਿ ਦੋਵਾਂ ਦਾ ਤਲਾਕ ਹੋ ਗਿਆ। ਇਸਤੋਂ ਬਾਅਦ ਸਾਲ ਮਿਥੁਨ ਨੇ ਯੋਗਿਤਾ ਬਾਲੀ ਨਾਲ ਵਿਆਹ ਕਰਵਾ ਲਿਆ।
ਤਲਾਕ ਤੋਂ ਬਾਅਦ ਹੇਲੇਨਾ (Helena Luke) ਅਮਰੀਕਾ ਚਲੀ ਗਈ। ਉੱਥੇ ਹੇਲੇਨਾ ਨੇ ਡੈਲਟਾ ਏਅਰਲਾਈਨਜ਼ ‘ਚ ਵੀ ਕੰਮ ਕੀਤਾ | ਕਿਹਾ ਜਾਂਦਾ ਹੈ ਕਿ ਮਿਥੁਨ ਚੱਕਰਵਰਤੀ ਅਤੇ ਹੇਲੇਨਾ ਦੀ ਜਾਣ-ਪਛਾਣ ਹੇਲੇਨਾ ਦੇ ਜਾਵੇਦ ਖਾਨ ਨੇ ਕਰਵਾਈ ਸੀ।
ਦਰਅਸਲ, ਹੇਲੇਨਾ ਅਤੇ ਜਾਵੇਦ ਕਾਲਜ ‘ਚ ਇਕੱਠੇ ਪੜਦੇ ਸਨ। ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਰਹੇ। ਕਿਹਾ ਜਾਂਦਾ ਹੈ ਕਿ ਜਾਵੇਦ ਨੇ ਹੇਲੇਨਾ ਅਤੇ ਮਿਥੁਨ ਨੂੰ ਮਿਲਾਇਆ। ਮਿਥੁਨ ਨੂੰ ਪਹਿਲੀ ਮੁਲਾਕਾਤ ‘ਚ ਹੀ ਹੇਲੇਨਾ ਨਾਲ ਪਿਆਰ ਹੋ ਗਿਆ ਸੀ। ਹੇਲੇਨਾ ਵੀ ਮਿਥੁਨ ਨੂੰ ਪਸੰਦ ਕਰਨ ਲੱਗ ਪਈ ਸੀ। ਇਸ ਤੋਂ ਬਾਅਦ ਹੇਲੇਨਾ ਨੇ ਜਾਵੇਦ ਤੋਂ ਦੂਰੀ ਬਣਾ ਲਈ ਅਤੇ ਮਿਥੁਨ ਨਾਲ ਉਸ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ।
ਮਿਥੁਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸਟਾਰਡਸਟ ਨੂੰ ਦਿੱਤੇ ਇਕ ਇੰਟਰਵਿਊ ‘ਚ ਹੇਲੇਨਾ ਨੇ ਕਿਹਾ ਸੀ, ‘ਮਿਥੁਨ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਉਸ ਨੂੰ ਵਿਆਹ ਲਈ ਮਨਾਉਂਦੇ ਸਨ ਮਿਥੁਨ ਮੈਨੂੰ ਰੋਜ਼ ਮਿਲਦਾ ਸੀ। ਆਖਰਕਾਰ ਉਨ੍ਹਾਂ ਨੇ ਪਿਆਰ ਕਰਨ ਲਈ ਮਜਬੂਰ ਕਰ ਦਿੱਤਾ | ਫਿਰ ਦੋਵੇਂ ਨੇ 1979 ‘ਚ ਵਿਆਹ ਕਰ ਲਿਆ, ਉਸ ਸਮੇਂ ਹੇਲੇਨਾ ਦੀ ਉਮਰ 21 ਸਾਲ ਸੀ। ਮਿਥੁਨ ਫਿਲਮ ਇੰਡਸਟਰੀ ‘ਚ ਵੀ ਸੰਘਰਸ਼ ਕਰ ਰਹੇ ਸਨ।
ਪਰ ਮਿਥੁਨ ਅਤੇ ਹੇਲੇਨਾ ਦਾ ਵਿਆਹ ਸਿਰਫ 4 ਮਹੀਨੇ ਹੀ ਚੱਲ ਸਕਿਆ। ਵਿਆਹ ਤੋਂ ਬਾਅਦ ਹੀ ਮਿਥੁਨ ਦਾ ਦਿਲ ਯੋਗਿਤਾ ਬਾਲੀ ‘ਤੇ ਆ ਗਿਆ ਸੀ। ਇਸ ਕਾਰਨ ਹੇਲੇਨਾ ਅਤੇ ਮਿਥੁਨ ਵਿਚਾਲੇ ਦੂਰੀ ਵਧਣ ਲੱਗੀ। ਹੇਲੇਨਾ ਨੇ ਕਿਹਾ, ‘ਮਿਥੁਨ ਪੂਰੇ ਦਿਨ ‘ਚ ਸਿਰਫ 4 ਘੰਟੇ ਹੀ ਘਰ ‘ਚ ਰਹਿੰਦੇ ਸਨ। ਮੈਂ ਸਾਰਾ ਦਿਨ ਘਰ ਉਸ ਦੀ ਉਡੀਕ ਕਰਦਾ ਰਹਿੰਦੀ ਸੀ। ਜਦੋਂ ਮੀਡੀਆ ‘ਚ ਮਿਥੁਨ ਅਤੇ ਯੋਗਿਤਾ ਦੇ ਅਫੇਅਰ ਦੀ ਖ਼ਬਰ ਆਈ ਤਾਂ ਮੈਨੂੰ ਕਾਫ਼ੀ ਧੱਕਾ ਲੱਗਾ ਸੀ |