ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਦਾ ਅਮਰੀਕਾ ‘ਚ ਹੋਇਆ ਦਿਹਾਂਤ

4 ਨਵੰਬਰ 2024: ਅਮਿਤਾਭ ਬੱਚਨ (Amitabh Bachchan) ਨਾਲ ‘ਮਰਦ’ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਹੇਲੇਨਾ (Actress Helena Luke) ਦਾ 3 ਨਵੰਬਰ ਨੂੰ ਦੇਹਾਂਤ ਹੋ ਗਿਆ, ਹੇਲੇਨਾ ਲਿਊਕ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਸੀ, ਜੋ ਕਿ ਪਿਛਲੇ ਕਈ ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਮਸ਼ਹੂਰ ਡਾਂਸਰ ਅਤੇ ਅਭਿਨੇਤਰੀ ਕਲਪਨਾ ਅਈਅਰ ਨੇ ਇੱਕ ਪੋਸਟ ਵਿੱਚ ਸਾਂਝੀ ਕੀਤੀ ਹੈ।

68 ਸਾਲਾ ਸਾਬਕਾ ਅਦਾਕਾਰਾ ਹੇਲੇਨਾ ਲਿਊਕ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ, ਹਾਲਾਂਕਿ ਉਨ੍ਹਾਂ ਨੇ ਡਾਕਟਰਾਂ ਕੋਲ ਜਾਣ ਤੋਂ ਸਾਫ਼ ਸਾਫ ਇਨਕਾਰ ਕਰ ਦਿੱਤਾ ਸੀ। ਫਿਲਹਾਲ ਉਸ ਦੀ ਮੌਤ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ ਹੈ।

ਹੇਲੇਨਾ ਲੂਕ 70 ਦੇ ਦਹਾਕੇ ਵਿੱਚ ਫੈਸ਼ਨ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਸਾਲ 1979 ‘ਚ ਉਸ ਦੀ ਮੁਲਾਕਾਤ ਮਿਥੁਨ ਚੱਕਰਵਰਤੀ ਨਾਲ ਹੋਈ ਅਤੇ ਕੁਝ ਸਮੇਂ ਦੇ ਰਿਸ਼ਤੇ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਮਿਥੁਨ ਹੇਲੇਨਾ ਲਿਊਕ ਨਾਲ ਵਿਆਹ ਕਰਨ ਤੋਂ ਕੁਝ ਮਹੀਨੇ ਪਹਿਲਾਂ ਦਾ ਸਾਰਿਕਾ ਨਾਲ ਰਿਲੇਸ਼ਨਸ਼ਿਪ ਵਿੱਚ ਸਨ।

4 ਮਹੀਨਿਆਂ ‘ਚ ਹੀ ਟੁੱਟ ਗਿਆ ਵਿਆਹ

ਤੁਹਾਨੂੰ ਦੱਸ ਦੇਈਏ ਕਿ ਜਦੋਂ 1979 ਵਿੱਚ ਹੇਲੇਨਾ ਅਤੇ ਮਿਥੁਨ ਦਾ ਵਿਆਹ ਹੋਇਆ ਸੀ, ਉਸ ਸਮੇਂ ਮਿਥੁਨ ਸਟਾਰ ਨਹੀਂ ਸਨ। ਵਿਆਹ ਨੂੰ ਕੁਝ ਹਫ਼ਤੇ ਹੀ ਹੋਏ ਸਨ ਜਦੋਂ ਮਿਥੁਨ ਅਤੇ ਹੇਲੇਨਾ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਵਿਆਹ ਦੇ 4 ਮਹੀਨੇ ਬਾਅਦ ਹੀ ਹੇਲੇਨਾ ਨੇ ਮਿਥੁਨ ਤੋਂ ਤਲਾਕ ਮੰਗਿਆ।

Scroll to Top