ਚੰਡੀਗੜ੍ਹ, 03 ਨਵੰਬਰ 2024: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੀ ਇੱਕ ਰਿਪੋਰਟ ਦੀ ਇਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਟੀਬੀ ਦੇ ਮਰੀਜ਼ਾਂ (TB patients) ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਭਾਰਤ ਦੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਵੀ ਇਸ WHO ਦੀ ਰਿਪੋਰਟ ਬਾਰੇ ਐਕਸ ‘ਤੇ ਪੋਸਟ ਸਾਂਝੀ ਕੀਤੀ ਹੈ |
ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਬਿਮਾਰੀ ਵਿਰੁੱਧ ਭਾਰਤ ਦੀ ਤਰੱਕੀ ਨੂੰ ਲੈ ਕੇ ਇੱਕ ਅਹਿਮ ਸੰਦੇਸ਼ ਦਿੱਤਾ ਹੈ। ਜੇਪੀ ਨੱਡਾ ਨੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਭਾਰਤ ਨੂੰ ਟੀਬੀ ਮੁਕਤ ਬਣਾਉਣ ਲਈ ਆਪਣੀ ਵਚਨਬੱਧਤਾ ‘ਤੇ ਕਾਇਮ ਹੈ।
ਜੇਪੀ ਨੱਡਾ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ WHO ਨੇ 2015 ਤੋਂ 2023 ਤੱਕ ਟੀਬੀ ਦੀਆਂ ਕੇਸਾਂ ‘ਚ 17.7 ਫੀਸਦੀ ਦੀ ਗਿਰਾਵਟ ਦੀ ਗੱਲ ਆਖੀ ਹੈ ਅਤੇ ਇਸ ਬਿਮਾਰੀ ਨਾਲ ਲੜਨ ‘ਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਨੂੰ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਚ ਟੀਬੀ (TB patients) ਦੇ ਮਾਮਲਿਆਂ ‘ਚ ਗਿਰਾਵਟ ਦੀ ਦਰ 8.3 ਪ੍ਰਤੀਸ਼ਤ ਦੀ ਵਿਸ਼ਵਵਿਆਪੀ ਗਿਰਾਵਟ ਦਰ ਨਾਲੋਂ ਦੁੱਗਣੀ ਤੋਂ ਵੱਧ ਹੈ।
ਜੇਪੀ ਨੱਡਾ ਨੇ ਟੀਬੀ ਵਿਰੁੱਧ ਭਾਰਤ ਸਰਕਾਰ ਦੀਆਂ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਟੀਬੀ ਦੇ ਮਰੀਜ਼ਾਂ ਨੂੰ ਲੋੜੀਂਦੀ ਪੌਸ਼ਟਿਕ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਟੀਬੀ ਦੇ ਇਲਾਜ ਲਈ ਦਵਾਈਆਂ ਦੇਣ ਦਾ ਇੱਕ ਨਵਾਂ ਤਰੀਕਾ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਕਈ ਕਿਸਮਾਂ ਦੀਆਂ ਦਵਾਈਆਂ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਧ ਗਈ ਹੈ। ਉਨ੍ਹਾਂ ਸਿਹਤ ਮੰਤਰਾਲੇ ਅਤੇ ਸਿਹਤ ਕਰਮਚਾਰੀਆਂ ਨੂੰ ਟੀਬੀ ਦੇ ਕੇਸਾਂ ‘ਚ ਆਈ ਕਮੀ ਲਈ ਵਧਾਈ ਦਿੱਤੀ ਹੈ ।
ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਟੀਬੀ ਦੇ ਮਾਮਲਿਆਂ ‘ਚ ਕਮੀ ਭਾਰਤ ਦੇ ਸਮਰਪਿਤ ਅਤੇ ਨਵੀਨਤਾਕਾਰੀ ਯਤਨਾਂ ਦਾ ਨਤੀਜਾ ਹੈ।” ਅਸੀਂ ਟੀਬੀ ਮੁਕਤ ਭਾਰਤ ਲਈ ਕੰਮ ਕਰਨਾ ਜਾਰੀ ਰੱਖਾਂਗੇ।”