WTC Points Table

WTC Points Table: ਭਾਰਤ ਤੋਂ ਖੁੱਸਿਆ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ‘ਚ ਨੰਬਰ-1 ਦਾ ਤਾਜ

ਚੰਡੀਗੜ੍ਹ, 03 ਨਵੰਬਰ 2024: (WTC Points Table) ਭਾਰਤ ਨੇ ਨਿਊਜ਼ੀਲੈਂਡ ਦੇ ਹੱਥੋਂ ਤਿੰਨ ਮੈਚਾਂ ਦੀ ਟੈਸਟ ਲੜੀ 0-3 ਨਾਲ ਗੁਆ ਦਿੱਤੀ ਹੈ | ਨਿਊਜ਼ੀਲੈਂਡ ਨੇ ਮੁੰਬਈ ਦੇ ਵਾਨਖੇੜੇ ‘ਚ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ ‘ਚ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ। ਇਸ ਹਾਰ ਤੋਂ ਬਾਅਦ ਭਾਰਤ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ‘ਚ ਨੰਬਰ-1 ਦਾ ਤਾਜ ਗੁਆ ਦਿੱਤਾ ਹੈ।

ਇਸ ਹਾਰ ਨਾਲ ਭਾਰਤੀ ਟੀਮ 58.33 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਆਸਟ੍ਰੇਲੀਆਈ ਟੀਮ 62.50 ਦੀ ਜਿੱਤ ਪ੍ਰਤੀਸ਼ਤਤਾ ਨਾਲ ਚੋਟੀ ‘ਤੇ ਕਾਬਜ਼ ਹੋ ਗਈ ਹੈ। ਨਿਊਜ਼ੀਲੈਂਡ ਦੀ ਟੀਮ ਨੇ ਵੀ ਅੰਕ ਸੂਚੀ (WTC Points Table) ‘ਚ ਛਾਲ ਮਾਰੀ ਹੈ ਅਤੇ 54.55 ਦੀ ਜਿੱਤ ਪ੍ਰਤੀਸ਼ਤਤਾ ਨਾਲ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਦੀ ਟੀਮ ਤੀਜੇ ਅਤੇ ਦੱਖਣੀ ਅਫਰੀਕਾ ਦੀ ਟੀਮ ਪੰਜਵੇਂ ਸਥਾਨ ‘ਤੇ ਹੈ। ਸ਼੍ਰੀਲੰਕਾ ਦੀ ਜਿੱਤ ਦੀ ਪ੍ਰਤੀਸ਼ਤਤਾ 55.56 ਅਤੇ ਦੱਖਣੀ ਅਫਰੀਕਾ ਦੀ ਜਿੱਤ ਪ੍ਰਤੀਸ਼ਤਤਾ 54.17 ਹੈ।

ਇਸ ਹਾਰ ਨਾਲ ਭਾਰਤੀ ਟੀਮ 58.33 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਆਸਟ੍ਰੇਲੀਆਈ ਟੀਮ 62.50 ਦੀ ਜਿੱਤ ਪ੍ਰਤੀਸ਼ਤਤਾ ਨਾਲ ਸਿਖਰ ‘ਤੇ ਹੈ। ਭਾਰਤੀ ਟੀਮ 12 ਸਾਲ ਬਾਅਦ ਘਰ ‘ਤੇ ਟੈਸਟ ਸੀਰੀਜ਼ ਹਾਰ ਗਈ ਅਤੇ ਘਰੇਲੂ ਮੈਦਾਨ ‘ਤੇ ਲਗਾਤਾਰ 18 ਟੈਸਟ ਸੀਰੀਜ਼ ਜਿੱਤਣ ਦਾ ਸਿਲਸਿਲਾ ਵੀ ਟੁੱਟ ਗਿਆ ਹੈ ।

ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਦੋਵੇਂ ਸ਼ਾਨਦਾਰ ਖਿਡਾਰੀ ਮੰਨੇ ਜਾਂਦੇ ਹਨ ਪਰ ਇਸ ਸੀਰੀਜ਼ ‘ਚ ਮਹਿਮਾਨ ਟੀਮ ਦੇ ਗੇਂਦਬਾਜ਼ਾਂ ਨੇ ਦੋਵਾਂ ‘ਤੇ ਹਾਵੀ ਰਹੇ । ਰੋਹਿਤ ਨੇ ਤੇਜ਼ ਗੇਂਦਬਾਜ਼ਾਂ ‘ਤੇ ਗਲਤ ਸ਼ਾਟ ਖੇਡ ਕੇ ਆਪਣੀ ਵਿਕਟ ਵੀ ਤੋਹਫੇ ਵਜੋਂ ਦਿੱਤੀ। ਨਤੀਜਾ ਇਹ ਹੋਇਆ ਕਿ ਦੋਵੇਂ ਤਿੰਨ ਟੈਸਟਾਂ ਦੀਆਂ ਛੇ ਪਾਰੀਆਂ ‘ਚ 100-100 ਦੌੜਾਂ ਵੀ ਨਹੀਂ ਬਣਾ ਸਕੇ।

ਤੀਜੇ ਟੈਸਟ ਮੈਚ  (IND vs NZ) ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ‘ਚ 235 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 263 ਦੌੜਾਂ ‘ਤੇ ਸਮਾਪਤ ਹੋ ਗਈ। ਭਾਰਤ ਕੋਲ 28 ਦੌੜਾਂ ਦੀ ਬੜ੍ਹਤ ਸੀ।

ਜਵਾਬ ‘ਚ ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ‘ਤੇ ਸਮਾਪਤ ਹੋ ਗਈ ਅਤੇ ਉਸ ਨੇ ਕੁੱਲ 146 ਦੌੜਾਂ ਦੀ ਲੀਡ ਲੈ ਲਈ। ਭਾਰਤ ਦੇ ਸਾਹਮਣੇ 147 ਦੌੜਾਂ ਦਾ ਟੀਚਾ ਸੀ ਪਰ ਭਾਰਤੀ ਟੀਮ 121 ਦੌੜਾਂ ਹੀ ਬਣਾ ਸਕੀ । ਭਾਰਤ ਲਈ ਰਿਸ਼ਭ ਪੰਤ ਨੇ ਦੂਜੀ ਪਾਰੀ ‘ਚ ਸਭ ਤੋਂ ਵੱਧ 64 ਦੌੜਾਂ ਬਣਾਈਆਂ ਜਦਕਿ ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਨੇ ਛੇ ਵਿਕਟਾਂ ਲਈਆਂ।

Related posts:

Scroll to Top