ਚੰਡੀਗੜ੍ਹ, 03 ਨਵੰਬਰ 2024: (IND vs NZ 3rd Test Match Live) ਤੀਜੇ ਟੈਸਟ ਮੈਚ ‘ਚ ਭਾਰਤ ਦੀ ਸ਼ਰਮਨਾਕ ਹਾਰ ਹੋਈ ਹੈ | ਭਾਰਤੀ ਟੀਮ ਨੇ ਇਸ ਸੀਰੀਜ਼ ‘ਚ ਖਰਾਬ ਪ੍ਰਦਰਸ਼ਨ ਕੀਤਾ ਹੈ | ਨਿਊਜ਼ੀਲੈਂਡ ਨੇ ਮੁੰਬਈ ਦੇ ਵਾਨਖੇੜੇ ‘ਚ ਖੇਡੇ ਗਏ ਤੀਜੇ ਅਤੇ ਆਖਰੀ ਟੈਸਟ ‘ਚ ਭਾਰਤ ਨੂੰ 25 ਦੌੜਾਂ ਨਾਲ ਹਰਾ ਦਿੱਤਾ ।
ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤ ਦਾ ਕਲੀਨ ਸਵੀਪ ਕਰ ਦਿੱਤਾ। ਭਾਰਤ ਨੇ ਘਰੇਲੂ ਮੈਦਾਨ ‘ਤੇ ਦੋ ਜਾਂ ਦੋ ਤੋਂ ਵੱਧ ਮੈਚਾਂ ਦੀ ਟੈਸਟ ਸੀਰੀਜ਼ ‘ਚ ਦੂਜੀ ਵਾਰ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 2000 ‘ਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਦੋ ਮੈਚਾਂ ਦੀ ਲੜੀ ਵਿੱਚ 2-0 ਨਾਲ ਹਰਾਇਆ ਸੀ।
ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤ ਦਾ ਕਲੇਂ ਸਵੀਪ ਕਰ ਦਿੱਤਾ। ਭਾਰਤ ਨੇ ਘਰੇਲੂ ਮੈਦਾਨ ‘ਤੇ ਦੋ ਜਾਂ ਦੋ ਤੋਂ ਵੱਧ ਮੈਚਾਂ ਦੀ ਟੈਸਟ ਸੀਰੀਜ਼ ‘ਚ ਦੂਜੀ ਵਾਰ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 2000 ‘ਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਦੋ ਮੈਚਾਂ ਦੀ ਲੜੀ ਵਿੱਚ 2-0 ਨਾਲ ਹਰਾਇਆ ਸੀ।
ਇਸ ਹਾਰ ਨਾਲ ਭਾਰਤ ਦਾ ਘਰੇਲੂ ਮੈਦਾਨ ‘ਤੇ ਤਿੰਨ ਜਾਂ ਇਸ ਤੋਂ ਵੱਧ ਮੈਚਾਂ ਦੀ ਟੈਸਟ ਸੀਰੀਜ਼ ‘ਚ ਪਹਿਲੀ ਵਾਰ ਕਲੀਨ ਸਵੀਪ ਹੋਇਆ ਹੈ। ਜਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਭਾਰਤ ਨੂੰ 12 ਸਾਲ ਬਾਅਦ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਹਾਰਨ ਲਈ ਮਜ਼ਬੂਰ ਕਰ ਦਿੱਤਾ |
ਭਾਰਤੀ ਟੀਮ ਦਾ ਘਰੇਲੂ ਮੈਦਾਨ ‘ਤੇ ਲਗਾਤਾਰ 18 ਸੀਰੀਜ਼ ਜਿੱਤਣ ਦਾ ਸਿਲਸਿਲਾ ਦੀ ਟੁੱਟ ਗਿਆ ਹੈ । ਨਿਊਜ਼ੀਲੈਂਡ ਨੇ ਇਹ ਟੈਸਟ ਸੀਰੀਜ਼ ਕੇਨ ਵਿਲੀਅਮਸਨ ਦੇ ਬਿਨਾਂ ਖੇਡੀ ਹੈ। ਟਾਮ ਲੈਥਮ ਪਹਿਲੀ ਵਾਰ ਨਿਊਜ਼ੀਲੈਂਡ ਟੀਮ ਦੀ ਕਮਾਨ ਸੰਭਾਲੀ ਹੈ |
ਤੀਜੇ ਟੈਸਟ ਮੈਚ (IND vs NZ) ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ‘ਚ 235 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 263 ਦੌੜਾਂ ‘ਤੇ ਸਮਾਪਤ ਹੋ ਗਈ। ਭਾਰਤ ਕੋਲ 28 ਦੌੜਾਂ ਦੀ ਬੜ੍ਹਤ ਸੀ।
ਜਵਾਬ ‘ਚ ਨਿਊਜ਼ੀਲੈਂਡ ਦੀ ਦੂਜੀ ਪਾਰੀ 174 ਦੌੜਾਂ ‘ਤੇ ਸਮਾਪਤ ਹੋ ਗਈ ਅਤੇ ਉਸ ਨੇ ਕੁੱਲ 146 ਦੌੜਾਂ ਦੀ ਲੀਡ ਲੈ ਲਈ। ਭਾਰਤ ਦੇ ਸਾਹਮਣੇ 147 ਦੌੜਾਂ ਦਾ ਟੀਚਾ ਸੀ ਪਰ ਭਾਰਤੀ ਟੀਮ 121 ਦੌੜਾਂ ਹੀ ਬਣਾ ਸਕੀ । ਭਾਰਤ ਲਈ ਰਿਸ਼ਭ ਪੰਤ ਨੇ ਦੂਜੀ ਪਾਰੀ ‘ਚ ਸਭ ਤੋਂ ਵੱਧ 64 ਦੌੜਾਂ ਬਣਾਈਆਂ ਜਦਕਿ ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਨੇ ਛੇ ਵਿਕਟਾਂ ਲਈਆਂ।