US President elections

US President elections: ਰਾਸ਼ਟਰਪਤੀ ਚੋਣਾਂ ਲਈ ਨਿਰਧਾਰਤ ਤਾਰੀਖ਼ ਤੋਂ ਪਹਿਲਾਂ ਹੀ ਕਰੋੜਾਂ ਵੋਟਰਾਂ ਨੇ ਪਾਈ ਵੋਟ

ਚੰਡੀਗੜ੍ਹ, 03 ਨਵੰਬਰ 2024: (US President elections) ਅਮਰੀਕਾ ‘ਚ ਨਵੇਂ ਰਾਸ਼ਟਰਪਤੀ ਚੋਣਾਂ ਲਈ 5 ਨਵੰਬਰ 2024 ਦੀ ਤਾਰੀਖ਼ ਤੈਅ ਕੀਤੀ ਗਈ ਹੈ। ਹਾਲਾਂਕਿ, ਅਮਰੀਕਾ ‘ਚ ਕਰੋੜਾਂ ਵੋਟਰ ਪਹਿਲਾਂ ਹੀ ਆਪਣੀ ਵੋਟ ਭੁਗਤਾ ਚੁੱਕੇ ਹਨ | ਯੂਨੀਵਰਸਿਟੀ ਆਫ ਫਲੋਰਿਡਾ ਦੇ ਇਲੈਕਸ਼ਨ ਲੈਬ ਟਰੈਕਰ ਮੁਤਾਬਕ ਅਮਰੀਕਾ ‘ਚ ਹੁਣ ਤੱਕ 6 ਕਰੋੜ 80 ਲੱਖ ਵੋਟਰ ਆਪਣੀ ਵੋਟ ਪਾ ਚੁੱਕੇ ਹਨ।

ਜਿਕਰਯੋਗ ਹੈ ਕਿ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪੱਖ ਤੋਂ ਕਮਲਾ ਹੈਰਿਸ (Kamala Harris) ਅਤੇ ਰਿਪਬਲਿਕਨ ਪੱਖ ਤੋਂ ਡੋਨਾਲਡ ਟਰੰਪ (Donald Trump) ਨੂੰ ਮੈਦਾਨ ‘ਚ ਉਤਾਰਿਆ ਹੈ। ਦੋਵੇਂ ਆਗੂ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਅਮਰੀਕਾ ‘ਚ ਚੋਣਾਂ (US President elections) ਲਈ ਨਿਰਧਾਰਤ ਤਾਰੀਖ਼ ਤੋਂ ਪਹਿਲਾਂ ਵੋਟ ਪਾਉਣ ਦੇ ਇਸ ਨਿਯਮ ਨੂੰ ਅਰਲੀ ਵੋਟਿੰਗ ਕਿਹਾ ਜਾਂਦਾ ਹੈ | ਇਸ ਨਿਯਮ ਤਹਿਤ ਅਮਰੀਕਾ ‘ਚ ਵੋਟਿੰਗ ਲਈ ਯੋਗ ਹੋਣ ਵਾਲੇ ਨਾਗਰਿਕਾਂ ਨੂੰ ਵੋਟਿੰਗ ਵਾਲੇ ਦਿਨ ਤੋਂ ਪਹਿਲਾਂ ਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ ਹੈ। ਉਹ ਰਜਿਸਟਰਡ ਈਮੇਲ ਦੀ ਵਰਤੋਂ ਕਰਕੇ, ਬੈਲਟ ਪੋਸਟ ਕਰਕੇ ਅਤੇ ਵੋਟਿੰਗ ਦੀ ਤਾਰੀਖ਼ ਤੋਂ ਪਹਿਲਾਂ ਪੋਲਿੰਗ ਸਟੇਸ਼ਨ ‘ਤੇ ਜਾ ਕੇ ਵੋਟ ਪਾ ਸਕਦੇ ਹਨ।

ਇਸ ਦੌਰਾਨ ਇਕੱਲੇ ਨਿਊਯਾਰਕ ਸਿਟੀ ‘ਚ ਸ਼ੁਰੂਆਤੀ ਵੋਟਿੰਗ ਦੇ ਪਹਿਲੇ ਦਿਨ ਲਗਭਗ 1,40,000 ਵੋਟਰਾਂ ਨੇ ਆਪਣੀ ਵੋਟ ਪਾਈ ਹੈ । ਇੱਥੋਂ ਦੇ ਚੋਣ ਬੋਰਡ ਅਨੁਸਾਰ ਨਿਊਯਾਰਕ ਨੇ ਸ਼ੁਰੂਆਤੀ ਵੋਟਿੰਗ ‘ਚ ਰਿਕਾਰਡ ਬਣਾਇਆ ਹੈ ਅਤੇ ਇਹ ਅਜੇ ਵੀ ਜਾਰੀ ਹੈ।

ਇਸ ਅਗੇਤੀ ਵੋਟਿੰਗ ਦੀ ਇਸ ਸਹੂਲਤ ਨਾਲ ਜ਼ਿਆਦਾਤਰ ਵੋਟਰ ਵੋਟਿੰਗ ਲਈ ਨਿਰਧਾਰਤ ਦਿਨ ਨੂੰ ਕਈ ਸਮੱਸਿਆਵਾਂ ਤੋਂ ਬਚ ਜਾਂਦੇ ਹਨ। ਵੋਟਿੰਗ ਲਈ ਲੰਮੀਆਂ ਕਤਾਰਾਂ ਹੋਣ ਜਾਂ ਖਰਾਬ ਮੌਸਮ ਜਾਂ ਫਿਰ ਪੋਲਿੰਗ ਸਥਾਨ ‘ਤੇ ਕੋਈ ਹੋਰ ਸਮੱਸਿਆ ਤੋਂ ਨਿਜਾਤ ਮਿਲ ਜਾਂਦੀ ਹੈ। ਜਿਕਰਯੋਗ ਹੈ ਕਿ 2020 ‘ਚ ਅਰਲੀ ਵੋਟਿੰਗ ਲਈ 100 ਤੋਂ ਘੱਟ ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਇਸ ਵਾਰ ਇਕੱਲੇ ਨਿਊਯਾਰਕ ‘ਚ ਇਹ ਅੰਕੜਾ 50 ਫੀਸਦੀ ਤੋਂ ਵੱਧ ਹੈ।

Scroll to Top