3 ਨਵੰਬਰ 2024: ਬਟਾਲਾ (batala) ਦੇ ਨਜ਼ਦੀਕ ਇੱਕ ਪਿੰਡ ਦੇ ਸਾਬਕਾ ਸਾਇੰਸ ਮਾਸਟਰ ਨੇ ਪਰਿਆਵਰਨ ਨੂੰ ਸਾਂਭਣ ਦਾ ਟੀਚਾ ਉਠਾਇਆ ਹੈ, ਉਹਨਾਂ ਨੇ ਆਪਣੀ ਜ਼ਮੀਨ ਵਿੱਚ ਵੱਖ-ਵੱਖ
ਤਰ੍ਹਾਂ ਦੇ ਪੌਦੇ ਤੇ ਆਯੁਰਵੈਦਿਕ ਬੂਟੇ ਲਗਾ ਕੇ ਆਪਣੇ ਵਾਤਾਵਰਨ (enviroment) ਅਤੇ ਚੁਗਿਰਦੇ ਨੂੰ ਸਾਫ-ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ ਹੈ,ਉੱਥੇ ਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਪੰਜਾਬ ਦੀ ਹਵਾ ਅਤੇ ਪੌਣ ਪਾਣੀ ਨੂੰ ਬਚਾਉਣਾ ਹੈ ਅਤੇ ਆਉਣ ਵਾਲੀ ਪੀੜੀ ਨੂੰ ਤੰਦਰੁਸਤ ਰੱਖਣਾ ਹੈ ਤਾਂ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਦੀ ਪ੍ਰੇਰਨਾ ਬਣਨ ਲਈ ਵਿਲੱਖਣ ਕਦਮ ਚੁੱਕਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਲੇਕਿਨ ਪੰਜਾਬ ਦਾ ਪਾਣੀ ਹਵਾ ਆਬੋ ਸਭ ਦੂਸ਼ਿਤ ਹੁੰਦੇ ਜਾ ਰਹੇ ਹਨ|
ਨਵੰਬਰ 22, 2024 7:15 ਬਾਃ ਦੁਃ