30 ਅਕਤੂਬਰ 2024: ਜਿਹੜੇ ਲੋਕ ਬਾਹਰ ਦਾ ਫਾਸਟ ਫ਼ੂਡ ਖਾਣ ਦੇ ਸ਼ੌਕੀਨ ਹਨ ਓਹਨਾ ਲਈ ਇਹ ਖਬਰ ਬੇਹੱਦ ਹੀ ਜ਼ਰੂਰੀ ਹੈ, ਦੱਸ ਦੇਈਏ ਕਿ ਹੈਦਰਾਬਾਦ ਵਿੱਚ ਇੱਕ ਸਟ੍ਰੀਟ ਵਿਕਰੇਤਾ ਤੋਂ ਮੋਮੋਜ਼ (momos) ਖਾਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਬੰਜਾਰਾ ਹਿਲਸ ਇਲਾਕੇ ‘ਚ ਰਹਿਣ ਵਾਲੀ 33 ਸਾਲਾ ਰੇਸ਼ਮਾ ਬੇਗਮ (Reshma Begum) ਅਤੇ ਉਸ ਦੇ ਦੋ ਬੱਚਿਆਂ ਨੇ ਸ਼ੁੱਕਰਵਾਰ ਨੂੰ ਖੈਰਤਾਬਾਦ ‘ਚ ਮੋਮੋਜ਼ ਸਟਾਲ ਤੋਂ ਮੋਮੋ ਖਾ ਲਏ ਸਨ।
ਕੁਝ ਸਮੇਂ ਬਾਅਦ ਤਿੰਨਾਂ ਨੂੰ ਦਸਤ, ਪੇਟ ਦਰਦ ਅਤੇ ਉਲਟੀਆਂ ਹੋਣ ਲੱਗੀਆਂ। ਐਤਵਾਰ ਨੂੰ ਇਲਾਜ ਦੌਰਾਨ ਰੇਸ਼ਮਾ ਦੀ ਮੌਤ ਹੋ ਗਈ। ਉਸ ਦੇ ਬੱਚੇ ਅਜੇ ਇਲਾਜ ਅਧੀਨ ਹਨ। ਰੇਸ਼ਮਾ ਸਿੰਗਲ ਮਦਰ ਸੀ। ਉਸ ਦੇ ਬੱਚਿਆਂ ਦੀ ਉਮਰ 12 ਸਾਲ ਅਤੇ 14 ਸਾਲ ਹੈ।
20 ਹੋਰ ਲੋਕਾਂ ਨੂੰ ਵੀ ਉਸੇ ਮੋਮੋਜ਼ ਸਟਾਲ ਮਾਲਕਾਂ ਤੋਂ ਜ਼ਹਿਰੀਲਾ ਭੋਜਨ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ 20 ਮਾਮਲਿਆਂ ‘ਚੋਂ ਮੰਗਲਵਾਰ ਨੂੰ 15 ਮਾਮਲਿਆਂ ‘ਚ ਸ਼ਿਕਾਇਤ ਦਰਜ ਕੀਤੀ ਗਈ।
ਰੇਸ਼ਮਾ ਬੇਗਮ ਦੇ ਪਰਿਵਾਰ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਖੁਰਾਕ ਸੁਰੱਖਿਆ ਵਿਭਾਗ ਅਤੇ ਪੁਲਸ ਨੇ ਮੋਮੋਸ ਸਟਾਲ ਚਲਾ ਰਹੇ ਦੋ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਕਿਹਾ ਕਿ ਵਿਕਰੇਤਾਵਾਂ ਕੋਲ ਫੂਡ ਸੇਫਟੀ ਲਾਇਸੈਂਸ ਨਹੀਂ ਸੀ।