ਦੀਵਾਲੀ ਤੋਂ ਇੱਕ ਦਿਨ ਪਹਿਲਾਂ ਛੋਟੀ ਦੀਵਾਲੀ ਕਿਉਂ ਮਨਾਈਏ?

30 ਅਕਤੂਬਰ 2024: ਧਾਰਮਿਕ ਮਾਨਤਾਵਾਂ ਅਨੁਸਾਰ ਕਾਰਤਿਕ ਅਮਾਵਸਿਆ ਤੋਂ ਪਹਿਲਾਂ, ਕਾਰਤਿਕ ਕ੍ਰਿਸ਼ਨ ਦੀ ਚਤੁਦਸ਼ੀ ਵਾਲੇ ਦਿਨ, ਭਗਵਾਨ ਸ਼੍ਰੀ ਕ੍ਰਿਸ਼ਨ ਨੇ ਨਰਕਾਸੁਰ ਨਾਮਕ ਦੈਂਤ ਨੂੰ ਮਾਰਿਆ ਸੀ। ਇਸ ਲਈ ਲੋਕਾਂ ਵੱਲੋਂ ਇਸ ਦਿਨ ਨੂੰ ਦੀਵੇ ਜਗਾ ਕੇ ਮਨਾਇਆ ਗਿਆ। ਇਸੇ ਕਰਕੇ ਇਸ ਨੂੰ ਛੋਟੀ ਦੀਵਾਲੀ ਕਿਹਾ ਜਾਂਦਾ ਹੈ। ਕੁੱਝ ਲੋਕਾਂ ਦੇ ਵੱਲੋਂ ਇਸ ਨੂੰ ਨਰਕ ਚਤੁਰਦਸ਼ੀ ਜਾਂ ਰੂਪ ਚੌਦਸ ਵੀ ਕਿਹਾ ਜਾਂਦਾ ਹੈ।ਹੁਣ ਦੱਸਦੇ ਹਾਂ ਕਿ ਛੋਟੀ ਦੀਵਾਲੀ ਤੇ ਕਿੰਨੇ ਦੀਵੇ ਜਗਾਉਣੇ ਚਾਹੀਦੇ ਹਨ|

 

ਛੋਟੀ ਦੀਵਾਲੀ ‘ਤੇ ਕਿੰਨੇ ਦੀਵੇ ਜਗਾਉਣੇ ਚਾਹੀਦੇ ਹਨ?
ਛੋਟੀ ਦੀਵਾਲੀ ਜਾਂ ਨਰਕ ਚਤੁਰਦਸ਼ੀ ‘ਤੇ 14 ਦੀਵੇ ਜਗਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਅੱਜ ਰਾਤ ਯਮ ਦੇ ਨਾਮ ਦਾ ਦੀਵਾ ਵੀ ਜਗਾਇਆ ਜਾਂਦਾ ਹੈ।

ਆਓ ਜਾਣਦੇ ਹਾਂ ਕਿ ਇਨ੍ਹਾਂ 14 ਦੀਵੇ ਨੂੰ ਕਿਹੜੀਆਂ ਥਾਵਾਂ ‘ਤੇ ਰੱਖਣਾ ਚਾਹੀਦਾ ਹੈ।

1. ਸ਼ਾਮ ਨੂੰ ਹੀ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਦੀਵਾ ਰੱਖੋ।
2. ਕਰਜ਼ ਮੁਕਤੀ ਲਈ ਸੁੰਨਸਾਨ ਮੰਦਰ ‘ਚ ਦੀਵਾ ਰੱਖੋ।
3. ਮਾਂ ਲਕਸ਼ਮੀ ਦੇ ਸਾਹਮਣੇ ਦੀਵਾ ਰੱਖੋ।
4. ਤੁਲਸੀ ਦੇ ਕੋਟ ਦੇ ਹੇਠਾਂ ਦੀਵਾ ਰੱਖੋ।
5. ਪੀਪਲ ਦੇ ਦਰੱਖਤ ਦੇ ਹੇਠਾਂ ਦੀਵਾ ਰੱਖੋ।
6. ਨੇੜੇ ਦੇ ਮੰਦਰ ‘ਚ ਦੀਵਾ ਲਗਾਓ।
7. ਘਰ ‘ਚ ਕੂੜਾ ਰੱਖਣ ਵਾਲੀ ਜਗ੍ਹਾ ‘ਤੇ ਦੀਵਾ ਲਗਾਓ।
8. ਘਰ ਦੇ ਬਾਥਰੂਮ ’ਚ ਨਾਲੀ ਦੇ ਕੋਲ ਦੀਵਾ ਰੱਖੋ।
9: ਘਰ ਦੀ ਛੱਤ ਦੇ ਕਿਸੇ ਵੀ ਕੋਨੇ ਵਿੱਚ ਦੀਵਾ ਰੱਖੋ।

10. ਰਸੋਈ ‘ਚ ਦੀਵਾ ਜਗਾਓ।
11. ਘਰ ਦੀ ਮੁੱਖ ਖਿੜਕੀ ਦੇ ਕੋਲ ਦੀਵਾ ਰੱਖੋ।
12. ਘਰ ਦੀਆਂ ਪੌੜੀਆਂ ‘ਤੇ ਜਾਂ ਘਰ ਦੇ ਵਿਚਕਾਰ ਬ੍ਰਹਮਾ ਸਥਾਨ ‘ਤੇ ਦੀਵਾ ਰੱਖੋ।
13. ਪਾਣੀ ਪੀਣ ਦੀ ਥਾਂ ‘ਤੇ ਦੀਵਾ ਜਗਾਓ।
14. ਰਾਤ ਨੂੰ ਸੌਣ ਤੋਂ ਪਹਿਲਾਂ ਦੱਖਣ ਦਿਸ਼ਾ ‘ਚ ਕੂੜੇ ਦੇ ਢੇਰ ਦੇ ਕੋਲ ਸਰ੍ਹੋਂ ਦੇ ਤੇਲ ਦਾ ਦੀਵਾ ਰੱਖੋ।

ਦੀਵਾਲੀ ਲਕਸ਼ਮੀ ਪੂਜਾ ਦਾ ਮੁਹੂਰਤ ਕੀ ਹੈ?
ਦੀਵਾਲੀ ‘ਤੇ ਪੂਜਾ ਦਾ ਸਮਾਂ 31 ਅਕਤੂਬਰ ਨੂੰ ਸ਼ਾਮ 5:36 ਤੋਂ 8:51 ਤੱਕ ਸ਼ੁਭ ਹੋਵੇਗਾ। ਇਸ ਸ਼ੁਭ ਸਮੇਂ ਵਿੱਚ ਤੁਸੀਂ ਦੇਵੀ ਲਕਸ਼ਮੀ ਦੀ ਪੂਜਾ ਕਰ ਸਕਦੇ ਹੋ।

Scroll to Top