30 ਅਕਤੂਬਰ 2024: ਦੀਵਾਲੀ (diwali) ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੀਵਾਲੀ ਮਨਾਉਣ ਨੂੰ ਲੈ ਕੇ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ? ਅਜਿਹੇ ‘ਚ ਕਈ ਲੋਕ 31 ਅਤੇ ਕੁਝ 1 ਨਵੰਬਰ ਨੂੰ ਦੀਵਾਲੀ ਮਨਾਉਣਗੇ। ਪਰ ਪੁਲਿਸ (police) ਦੇ ਹੁਕਮਾਂ ਅਨੁਸਾਰ ਪਟਾਕੇ ਚਲਾਉਣ ਦਾ ਸਮਾਂ 31 ਅਕਤੂਬਰ ਹੀ ਤੈਅ ਕੀਤਾ ਗਿਆ ਹੈ।
ਦੂਜੇ ਪਾਸੇ ਪੰਜਾਬ ਸਰਕਾਰ (punjab goverment) ਦੇ ਨੋਟੀਫਿਕੇਸ਼ਨ ਅਨੁਸਾਰ 31 ਅਕਤੂਬਰ ਦਿਨ ਵੀਰਵਾਰ ਨੂੰ ਸੂਬੇ ਵਿੱਚ ਦੀਵਾਲੀ ਦੀ ਛੁੱਟੀ ਹੈ। 1 ਨਵੰਬਰ ਸ਼ੁੱਕਰਵਾਰ ਨੂੰ ਵੀ ਵਿਸ਼ਵਕਰਮਾ ਦਿਵਸ ਕਾਰਨ ਸੂਬੇ ‘ਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।