ਆਪ ਵੱਲੋਂ ਅੱਜ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਦੇ ਬਾਹਰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

30 ਅਕਤੂਬਰ 2024: ਪੰਜਾਬ ‘ਚ ਕਿਸਾਨ ਝੋਨੇ ਦੀ ਫਸਲ ਨੂੰ ਲੈਕੇ ਮੰਡੀਆਂ ‘ਚ ਲਗਾਤਾਰ ਕਈ ਦਿਨਾਂ ਤੋ ਖੱਜਲ ਹੋ ਰਹੇ ਹਨ, ਅਤੇ ਜਿੱਥੇ ਕਿਸਾਨ ( kisan) ਜੱਥੇਬੰਦੀਆ ਵਲੋ ਸਰਕਾਰ ਪ੍ਰਤੀ ਰੋਸ ਵਜੋ ਅੰਦੋਲਨ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਦੀ ਮਜੂਦਾ ਸਰਕਾਰ ਆਮ ਆਦਮੀ ਪਾਰਟੀ ਵਲੋ ਵੀ ਅੱਜ ਭਾਜਪਾ ਸਰਕਾਰ ( bjp goverment) ਖਿਲਾਫ ਮੋਰਚਾ ਖੋਲਦੇ ਹੋਏ ਚੰਡੀਗੜ੍ਹ ਵਿਖੇ ਭਾਜਪਾ ਦਾ ਦਫ਼ਤਰ ਘੇਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈਕੇ ਪੰਜਾਬ ਭਰ ਤੋ ਕਿਸਾਨਾਂ ਦੇ ਕਾਫ਼ਲੇ ਚੰਡੀਗੜ੍ਹ (chandigarh) ਵਲ ਕੂਚ ਕਰ ਰਹੇ ਹਨ, ਇਸੇ ਦੇ ਤਹਿਤ ਫਤਿਹਗੜ੍ਹ ਚੂੜੀਆ ਤੋ ਚੇਅਰਮੈਨ ਪਨਸਪ ਪੰਜਾਬ ਬਲਬੀਰ ਸਿੰਘ ਪੰਨੂ ਦੀ ਅਗਵਾਈ ਚ ਵੱਡੀ ਗਿਣਤੀ ਚ ਪਿੰਡਾਂ ਤੋ ਕਿਸਾਨਾਂ ਦਾ ਕਾਫ਼ਲਾ ਚੰਡੀਗੜ੍ਹ ਰੋਸ ਧਰਨੇ ਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ|

 

ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕੀ ਅੱਜ ਕਿਸਾਨ ਆਪਣੀ ਪੁੱਤ ਵਾਂਗ ਪਾਲੀ ਫਸਲ ਨੂੰ ਲੈਕੇ ਮੰਡੀ ਚ ਖੱਜਲ ਹੋ ਰਿਹਾ ਹੈ ਜਦਕਿ ਇਸ ਪਿੱਛੇ ਕੇਂਦਰ ਸਰਕਾਰ ਦੀਆ ਪੰਜਾਬ ਵਿਰੋਧ ਨਿਤਿਆ ਹਨ ਅਤੇ ਅੱਜ ਤਾ ਸੂਬਾ ਸਰਕਾਰ ਵੀ ਉਹਨਾਂ ਦੇ ਨਾਲ ਇਸ ਸੰਘਰਸ਼ ਚ ਸ਼ਾਮਿਲ ਹੈ ਅਤੇ ਉਹ ਚੰਡੀਗੜ੍ਹ ਧਰਨੇ ਚ ਜਾ ਰਹੇ ਹਨ ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕੀ ਉਹਨਾਂ ਲਈ ਕਦੇ ਵੀ ਇਹ ਦੀਵਾਲੀ ਐਸੇ ਹਾਲਾਤ ਨਹੀਂ ਹੋਏ ਜੋ ਹੁਣ ਹੋ ਰਹੇ ਹਨ ਅਤੇ ਇਵੇ ਹੈ ਕੀ ਜਿਵੇਂ ਉਹਨਾਂ ਦੀ ਕਾਲੀ ਦੀਵਾਲੀ ਹੋਵੇ ਅਤੇ ਅੱਜ ਜੇ ਉਹਨਾਂ ਦੀ ਦਿਵਾਲੀ ਕਾਲੀ ਹੈ ਤਾ ਪੰਜਾਬ ਦੇ ਕਾਰੋਬਾਰੀ ਅਤੇ ਹੋਰਨਾਂ ਵਰਗ ਦੀ ਦੀਵਾਲੀ ਵੀ ਕਾਲੀ ਹੈ ।

Scroll to Top