ਹਰਿਆਣਾ ਦੇ ਇਸ ਸ਼ਹਿਰ ‘ਚ ਲੱਗੀ ਅੱ.ਗ, ਜ਼ਬਰਦਸਤ ਹੋਇਆ ਧ.ਮਾ.ਕਾ

27  ਅਕਤੂਬਰ 2024: ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਸ਼ਹਿਰ ਦੇ ਮੁਹੱਲਾ ਭੀਮ ਬਸਤੀ ਵਿੱਚ ਸਲਫਰ ਪੋਟਾਸ਼ ਤੋਂ ਪਟਾਕੇ ਬਣਾਉਂਦੇ ਸਮੇਂ ਅਚਾਨਕ ਧਮਾਕਾ ਹੋ ਗਿਆ। ਧਮਾਕੇ (blast) ਨਾਲ ਕਮਰੇ ‘ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਉਥੇ ਕੰਮ ਕਰਨ ਵਾਲਾ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ (hospital)  ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਹਾਦਸੇ ਤੋਂ ਬਾਅਦ ਆਸਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਮੁਹੱਲਾ ਭੀਮ ਬਸਤੀ ਦਾ ਰਹਿਣ ਵਾਲਾ ਸੁਮਿਤ ਆਈ.ਟੀ.ਆਈ ਦਾ ਵਿਦਿਆਰਥੀ ਹੈ ਅਤੇ ਉਹ ਸ਼ਨੀਵਾਰ ਸ਼ਾਮ ਆਪਣੇ ਘਰ ਦੇ ਕਮਰੇ ‘ਚ ਸਲਫਰ ਅਤੇ ਪੋਟਾਸ਼ ਤੋਂ ਪਟਾਕੇ ਬਣਾ ਰਿਹਾ ਸੀ। ਅਚਾਨਕ ਪੋਟਾਸ਼ ਫਟ ਗਿਆ, ਜਿਸ ਨਾਲ ਵੱਡਾ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਦੇਸ਼

Scroll to Top