ਸਰਕਾਰ ਨੇ PMMY ਲੋਨ ਦੀ ਵਧਾਈ ਸੀਮਾ, ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ਕੀਤਾ ਜਾਰੀ

26 ਅਕਤੂਬਰ 2024: ਦੀਵਾਲੀ ਤੋਂ ਪਹਿਲਾਂ ਸਰਕਾਰ ਨੇ ਮੁਦਰਾ ਯੋਜਨਾ (Mudra Yojana) ਤਹਿਤ ਲੋਨ ਸੀਮਾ ਵਧਾ ਕੇ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri Mudra Yojana) (PMMY) ਦੇ ਤਹਿਤ ਕਰਜ਼ੇ ਦੀ ਸੀਮਾ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਹੈ, ਜਿਸਦਾ ਉਦੇਸ਼ ਛੋਟੇ ਉੱਦਮੀਆਂ ਦੀ ਮਦਦ ਕਰਨਾ ਹੈ। ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ( Finance Minister Nirmala Sitharaman)  ਨੇ 23 ਜੁਲਾਈ ਨੂੰ ਕੇਂਦਰੀ ਬਜਟ ਵਿੱਚ ਇਸ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ ਨਵੇਂ ਉੱਦਮੀਆਂ ਲਈ ਆਪਣੇ ਉਦਯੋਗਾਂ ਦਾ ਵਿਸਥਾਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਨੋਟੀਫਿਕੇਸ਼ਨ ਦੇ ਅਨੁਸਾਰ, ‘ਤਰੁਣ ਪਲੱਸ’ ਸ਼੍ਰੇਣੀ ਦੇ ਤਹਿਤ 10 ਲੱਖ ਰੁਪਏ ਤੋਂ ਵੱਧ ਅਤੇ 20 ਲੱਖ ਰੁਪਏ ਤੱਕ ਦੇ ਕਰਜ਼ੇ ਉਨ੍ਹਾਂ ਉੱਦਮੀਆਂ ਨੂੰ ਉਪਲਬਧ ਹੋਣਗੇ ਜਿਨ੍ਹਾਂ ਨੇ ਪਹਿਲਾਂ ਕਰਜ਼ੇ ਦੀ ਸਫਲਤਾਪੂਰਵਕ ਅਦਾਇਗੀ ਕੀਤੀ ਹੈ।

 

ਸਕੀਮ ਦਾ ਪਿਛੋਕੜ
ਪ੍ਰਧਾਨ ਮੰਤਰੀ ਮੁਦਰਾ ਯੋਜਨਾ 8 ਅਪ੍ਰੈਲ 2015 ਨੂੰ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਉਦੇਸ਼ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ ਅਤੇ ਸੂਖਮ ਉੱਦਮੀਆਂ ਨੂੰ ਬਿਨਾਂ ਗਰੰਟੀ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕਰਨਾ ਹੈ। ਬੈਂਕ ਇਸ ਸਕੀਮ ਅਧੀਨ ਤਿੰਨ ਸ਼੍ਰੇਣੀਆਂ ਵਿੱਚ ਕਰਜ਼ੇ ਦਿੰਦੇ ਹਨ:

ਬੱਚਾ: 50,000 ਰੁਪਏ ਤੱਕ
ਕਿਸ਼ੋਰ: 50,000 ਤੋਂ 5 ਲੱਖ ਰੁਪਏ
ਤਰੁਣ: 10 ਲੱਖ ਰੁਪਏ ਤੱਕ (ਹੁਣ 20 ਲੱਖ ਰੁਪਏ)

 

ਸਕੀਮ ਦੀ ਯੋਗਤਾ
ਉਦਯੋਗਪਤੀ ਨੂੰ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ।
ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਕੋਈ ਬੈਂਕ ਡਿਫਾਲਟ ਇਤਿਹਾਸ ਨਹੀਂ ਹੋਣਾ ਚਾਹੀਦਾ।
ਕਾਰਪੋਰੇਟ ਅਦਾਰੇ ਇਸ ਸਕੀਮ ਅਧੀਨ ਮਾਨਤਾ ਪ੍ਰਾਪਤ ਨਹੀਂ ਹਨ।

Scroll to Top