26 ਅਕਤੂਬਰ 2024: ਹਿਸਾਰ ਤੋਂ ਬਠਿੰਡਾ (Hisar to Bathinda) ਜਾ ਰਹੀ ਕੱਚੇ ਤੇਲ ਦੀ ਮਾਲ ਗੱਡੀ ਦੇ ਤੇਲ ਟੈਂਕਰ (oil tanker ) ਨੂੰ ਅੱਗ ਲੱਗ ਗਈ। ਦੱਸ ਦੇਈਏ ਕਿ ਤੇਲ ਟੈਂਕਰਾਂ ‘ਚੋਂ ਲੀਕ ਹੋਣ ਕਾਰਨ ਅੱਗ ਰੇਲਵੇ ਪਟੜੀਆਂ ‘ਤੇ ਫੈਲ ਗਈ, ਅੱਗ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚ ਕੇ ਇਸ ‘ਤੇ ਕਾਬੂ ਪਾਇਆ ਗਿਆ, ਜਿਸ ਨਾਲ ਜਾਨ-ਮਾਲ ਦਾ ਬਚਾਅ ਹੋ ਗਿਆ।
ਉਥੇ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਧੀ ਦਰਜਨ ਤੇਲ ਟੈਂਕਰਾਂ ਦੇ ਹੇਠਾਂ ਅੱਗ ਲੱਗ ਗਈ ਅਤੇ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ।ਜਿਸ ਤੇਲ ਟੈਂਕਰ ਨੂੰ ਅੱਗ ਲੱਗੀ, ਉਸ ਨੂੰ ਬਾਕੀ ਵਾਹਨ ਤੋਂ ਵੱਖ ਕਰ ਦਿੱਤਾ ਗਿਆ, ਉੱਥੇ ਹੀ ਰੇਲਵੇ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਡਰਾਈਵਰ ਅਤੇ ਗਾਰਡ ਨੇ ਵੱਡੀ ਲਾਪਰਵਾਹੀ ਦਿਖਾਉਂਦੇ ਹੋਏ ਚੱਲਦੀ ਗੱਡੀ ਨੂੰ ਅੱਗ ਲੱਗਣ ਦਾ ਪਤਾ ਨਹੀਂ ਲਗਾਇਆ।