PSPCL

ਪੰਜਾਬ ਸਰਕਾਰ ਵੱਲੋਂ PSPCL ਦਾ ਜੇ.ਈ ਮੁਅੱਤਲ, ਗੈਰ-ਕਾਨੂੰਨੀ ਤੌਰ ਲਗਾਇਆ ਟਰਾਂਸਫਾਰਮਰ

ਚੰਡੀਗੜ੍ਹ, 25 ਅਕਤੂਬਰ 2024: ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਜੂਨੀਅਰ ਇੰਜੀਨੀਅਰ (JE) ਨੂੰ ਡਿਊਟੀ ‘ਚ ਅਣਗਹਿਲੀ ਵਰਤਣ ਅਤੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਉਕਤ ਜੇ.ਈ ਗੁਰਮੀਤ ਸਿੰਘ ਡਿਸਟ੍ਰੀਬਿਊਸ਼ਨ ਸਬ-ਡਿਵੀਜ਼ਨ, ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਡਿਸਟ੍ਰੀਬਿਊਸ਼ਨ ਸਬ ਡਿਵੀਜ਼ਨ, ਬਰੀਵਾਲਾ ਵਿਖੇ ਤਾਇਨਾਤ ਸੀ |

ਇਸ ਮੁਅੱਤਲੀ ਸੰਬੰਧੀ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦਿੱਤੀ ਹੈ | ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਮੁਅੱਤਲ ਕੀਤੇ ਜੂਨੀਅਰ ਇੰਜੀਨੀਅਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਤੋਂ ਆਸਾ ਬੁੱਟਰ ਰੋਡ ‘ਤੇ ਖੇਤਾਂ ‘ਚ ਖੁੱਲ੍ਹੇ ਸਥਾਨ ‘ਚ ਨੂੰ ਘਰੇਲੂ ਕੁਨੈਕਸ਼ਨ ਅਤੇ PSPCL ਦੇ ਨਿਯਮਾਂ ਦੇ ਖ਼ਿਲਾਫ 300 ਯੂਨਿਟਾਂ ਦੀ ਮੁਫ਼ਤ ਸਹੂਲਤ ਦੇਣ ਲਈ 24 ਘੰਟੇ ਸਪਲਾਈ ਲਾਈਨ ‘ਤੇ ਨਵਾਂ 11 ਕੇ.ਵੀ. ਟਰਾਂਸਫਾਰਮਰ ਲਗਵਾ ਦਿੱਤਾ ਸੀ।

ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਘਰੇਲੂ ਕੁਨੈਕਸ਼ਨ ਰਸੋਈ, ਟਾਇਲਟ ਜਾਂ ਚਾਰਦੀਵਾਰੀ ਤੋਂ ਬਿਨਾਂ ਇੱਕ ਕਮਰੇ ਦੀ ਖੁੱਲ੍ਹੀ ਥਾਂ ‘ਚ ਜਾਰੀ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਜੂਨੀਅਰ ਇੰਜੀਨੀਅਰ (JE) ਨੇ ਇਸ ਗੈਰ-ਕਾਨੂੰਨੀ ਗਤੀਵਿਧੀ ਰਾਹੀਂ ਪੰਜਾਬ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਿਯਮਾਂ ਦੇ ਉਲਟ ਕੰਮ ਕੀਤਾ, ਇਸਦੇ ਨਾਲ ਹੀ ਬਿਜਲੀ ਨਿਗਮ ਨੂੰ ਲਗਭਗ 1 ਲੱਖ ਰੁਪਏ ਦਾ ਚੂਨਾ ਲਾਇਆ ਹੈ | ਇਸਦੇ ਨਾਲ ਗੈਰ-ਕਾਨੂੰਨੀ ਤੌਰ ‘ਤੇ ਲਗਾਏ ਟਰਾਂਸਫਾਰਮਰ ਨੂੰ ਵੀ ਹਟਾਏ ਜਾਣ ਦੇ ਹੁਕਮ ਦਿੱਤੇ ਗਏ ਹਨ | ਹੁਣ ਮੁਅੱਤਲ ਕੀਤੇ ਮੁਲਾਜ਼ਮ ਖਿਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸਪੱਸ਼ਟ ਕਿਹਾ ਕਿ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਕੰਮਾਂ ‘ਚ ਸ਼ਾਮਲ ਕਿਸੇ ਵੀ ਰੈਂਕ ਜਾਂ ਸਟਾਫ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ | ਸੀਨੀਅਰ ਕਰਮਚਾਰੀਆਂ ਲਈ ਵਿਭਾਗ ‘ਚ ਕੋਈ ਥਾਂ ਨਹੀਂ ਹੈ। ਉਹ PSPCL ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਨਹੀਂ ਤਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

Scroll to Top