ਚੰਡੀਗੜ੍ਹ, 25 ਅਕਤੂਬਰ 2024: (IND vs NZ 2nd Test Match) ਬੈਂਗਲੁਰੂ ਟੈਸਟ ਹਾਰ ਤੋਂ ਬਾਅਦ ਭਾਰਤੀ ਟੀਮ ਦਾ ਸ਼ਰਮਨਾਕ ਪ੍ਰਦਰਸ਼ਨ ਜਾਰੀ ਹੈ। ਪੁਣੇ ਟੈਸਟ ‘ਚ ਭਾਰਤ ਦੀ ਪਹਿਲੀ ਪਾਰੀ ਸਿਰਫ 156 ਦੌੜਾਂ ‘ਤੇ ਹੀ ਸਿਮਟ ਗਈ ਹੈ। ਨਿਊਜ਼ੀਲੈਂਡ ਨੇ ਮੈਚ ਦੀ ਪਹਿਲੀ ਪਾਰੀ ‘ਚ 259 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ ‘ਤੇ ਨਿਊਜ਼ੀਲੈਂਡ ਟੀਮ ਤੋਂ 103 ਦੌੜਾਂ ਪਿੱਛੇ ਹੈ। ਇੱਥੇ ਮਿਸ਼ੇਲ ਸੈਂਟਨਰ ਨੇ 53 ਦੌੜਾਂ ਦੇ ਕੇ 7 ਵਿਕਟਾਂ ਲਈਆਂ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪਹਿਲੀ ਪਾਰੀ (IND vs NZ) 259 ਦੌੜਾਂ ‘ਤੇ ਸਿਮਟ ਗਈ ਸੀ। ਵਾਸ਼ਿੰਗਟਨ ਸੁੰਦਰ, ਜਿਸ ਨੂੰ ਪਹਿਲੇ ਟੈਸਟ ਲਈ ਟੀਮ ‘ਚ ਨਹੀਂ ਚੁਣਿਆ ਗਿਆ ਸੀ, ਸੁੰਦਰ ਨੂੰ ਅਚਾਨਕ ਟੀਮ ‘ਚ ਬੁਲਾਇਆ ਗਿਆ ਅਤੇ ਸੁੰਦਰ ਨੇ ਸੱਤ ਵਿਕਟਾਂ ਲੈ ਕੇ ਟੀਮ ਪ੍ਰਬੰਧਨ ਦੇ ਇਸ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ। ਸੁੰਦਰ ਨੇ 23.1 ਓਵਰਾਂ ਵਿੱਚ 59 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ।