Farmers Protest: ਬਟਾਲਾ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਜਾਰੀ

25 ਅਕਤੂਬਰ 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਨੇ ਬਟਾਲਾ ਰੇਲਵੇ ਟ੍ਰੈਕ (Batala railway track)  ਤੋਂ ਪਲੇਟਫਾਰਮ ’ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਬੁੱਧਵਾਰ ਨੂੰ ਕਿਸਾਨਾਂ ਨੇ ਰੇਲਵੇ ਟਰੈਕ ‘ਤੇ ਧਰਨਾ (farmers protested)  ਦਿੱਤਾ, ਜਿਸ ਕਾਰਨ 4 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਅਤੇ 10 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਪਰ ਵੀਰਵਾਰ ਨੂੰ ਆਗੂਆਂ ਦੀ ਮੀਟਿੰਗ ਦੌਰਾਨ ਫੈਸਲਾ ਲੈਂਦਿਆਂ ਕਿਸਾਨਾਂ ਨੇ ਰੇਲਵੇ ਟਰੈਕ ਤੋਂ ਆਪਣਾ ਧਰਨਾ ਚੁੱਕ ਕੇ ਪਲੇਟਫਾਰਮ ‘ਤੇ ਲਾ ਦਿੱਤਾ। ਜਿਸ ਕਾਰਨ ਵੀਰਵਾਰ ਨੂੰ ਦੋਵੇਂ ਟਰੇਨਾਂ ਨਿਰਵਿਘਨ ਲੰਘੀਆਂ। ਪਰ ਕਿਸਾਨਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 25 ਜਾਂ 26 ਅਕਤੂਬਰ ਨੂੰ ਉਹ ਮੁੜ ਪੰਜਾਬ ਪੱਧਰ ‘ਤੇ ਹੜਤਾਲ ਕਰਨਗੇ ਅਤੇ ਰੇਲਾਂ ਰੋਕ ਦੇਣਗੇ।

Scroll to Top