24 ਅਕਤੂਬਰ 2024: ਬੀਜੇਪੀ ਨੇ ਅੱਜ ਹਰਿਆਣਾ ਵਿੱਚ ਵਿਧਾਇਕ ਦਲ ਦੀ ਇੱਕ ਹੋਰ ਬੈਠਕ (meeting) ਬੁਲਾਈ ਹੈ। ਦੱਸ ਦੇਈਏ ਕਿ ਇਹ ਬੈਠਕ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਸੰਤ ਕਬੀਰ ਕੁਟੀਰ (Chief Minister Niwas Sant Kabir Kutir) ਵਿਖੇ ਹੋਵੇਗੀ। ਇਸ ‘ਚ ਵਿਧਾਨ ਸਭਾ ਸਪੀਕਰ ਅਤੇ ਡਿਪਟੀ ਸਪੀਕਰ ਦੇ ਨਾਵਾਂ ‘ਤੇ ਚਰਚਾ ਕਰਕੇ ਕੋਈ ਫੈਸਲਾ ਲਿਆ ਜਾਵੇਗਾ। ਚਰਚਾ ਹੈ ਕਿ ਸਪੀਕਰ ਦੇ ਅਹੁਦੇ ਲਈ ਘੜੂੰਆਂ ਦੇ ਵਿਧਾਇਕ ਹਰਵਿੰਦਰ ਕਲਿਆਣ ਦਾ ਨਾਂ ਸਭ ਤੋਂ ਅੱਗੇ ਹੈ। ਜੀਂਦ ਵਿਧਾਨ ਸਭਾ ਸੀਟ ਤੋਂ ਜਿੱਤੇ ਕ੍ਰਿਸ਼ਨਾ ਮਿੱਢਾ ਨੂੰ ਡਿਪਟੀ ਸਪੀਕਰ (deputy speaker) ਬਣਾਇਆ ਜਾ ਸਕਦਾ ਹੈ। ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਭਲਕੇ 25 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਪੀਕਰ ਅਤੇ ਡਿਪਟੀ ਸਪੀਕਰ ਲਈ ਦਿੱਲੀ ਤੋਂ ਸੀਐਮ ਨਾਇਬ ਸੈਣੀ ਅਤੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਹਰੀ ਝੰਡੀ ਦੇ ਚੁੱਕੇ ਹਨ। ਦੋਵੇਂ ਨੇਤਾ ਪਿਛਲੇ ਮੰਗਲਵਾਰ ਤੋਂ ਦਿੱਲੀ ਦੇ 2 ਦਿਨਾਂ ਦੌਰੇ ‘ਤੇ ਸਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਲਈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਸੰਕੇਤ ਮਿਲ ਗਏ ਹਨ। ਇਸ ਦੌਰਾਨ ਸੀਐਮ ਸੈਣੀ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਲਈ ਮੰਗਲਵਾਰ ਸ਼ਾਮ ਨੂੰ ਹੀ ਦਿੱਲੀ ਪੁੱਜੇ ਸਨ।