IND vs NZ

IND vs NZ: ਭਾਰਤ ਖ਼ਿਲਾਫ ਦੂਜੇ ਟੈਸਟ ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਨੂੰ ਝਟਕਾ, ਇਹ ਦਿੱਗਜ ਖਿਡਾਰੀ ਬਾਹਰ

ਚੰਡੀਗੜ੍ਹ, 22 ਅਕਤੂਬਰ 2024: (IND vs NZ 2nd Test Match Live) ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ 24 ਅਕਤੂਬਰ ਤੋਂ ਦੂਜਾ ਟੈਸਟ ਮੈਚ ਹੋਵੇਗਾ | ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੁਣੇ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਦੀ ਪਿੱਚ ਹੌਲੀ ਹੋ ਸਕਦੀ ਹੈ। ਈਐਸਪੀਐਨ ਦੀ ਰਿਪੋਰਟ ਮੁਤਾਬਕ ਪਿੱਚ ਲਈ ਕਾਲੀ ਮਿੱਟੀ ਦੀ ਵਰਤੋਂ ਕੀਤੀ ਹੈ। ਇਸ ਕਾਰਨ ਪੁਣੇ ‘ਚ ਬੇਂਗਲੁਰੂ ਦੇ ਮੁਕਾਬਲੇ ਘੱਟ ਉਛਾਲ ਦੇਖਣ ਨੂੰ ਮਿਲ ਸਕਦਾ ਹੈ।

ਦੂਜੇ ਪਾਸੇ ਨਿਊਜ਼ੀਲੈਂਡ ਨੂੰ ਦੂਜੇ ਟੈਸਟ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ | ਦਰਅਸਲ, ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਭਾਰਤ ਖਿਲਾਫ ਪੁਣੇ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ‘ਚ ਨਹੀਂ ਖੇਡਣਗੇ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਵਿਲੀਅਮਸਨ ਹਾਲ ਹੀ ‘ਚ ਸ਼੍ਰੀਲੰਕਾ ਟੈਸਟ ਸੀਰੀਜ਼ (IND vs NZ) ਦੌਰਾਨ ਜ਼ਖਮੀ ਹੋ ਗਿਆ ਸੀ। ਟੀਮ ਨੂੰ ਉਮੀਦ ਸੀ ਕਿ ਉਹ ਭਾਰਤ ਖਿਲਾਫ ਦੂਜੇ ਟੈਸਟ ਮੈਚ ‘ਚ ਵਾਪਸੀ ਕਰਨਗੇ। ਨਿਊਜ਼ੀਲੈਂਡ (New Zealand) ਦੇ ਮੁੱਖ ਕੋਚ ਨੇ ਦੱਸਿਆ ਕਿ ਵਿਲੀਅਮਸ ਦੀ ਸੱਟ ਕਾਫ਼ੀ ਹੱਦ ਤੱਕ ਠੀਕ ਹੋ ਗਈ ਹੈ ਪਰ ਉਹ ਅਜੇ ਟੈਸਟ ਕ੍ਰਿਕਟ ‘ਚ ਵਾਪਸੀ ਲਈ ਤਿਆਰ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਖਿਲਾਫ ਮੁੰਬਈ ‘ਚ ਖੇਡੇ ਜਾਣ ਵਾਲੇ ਆਖਰੀ ਟੈਸਟ ਤੋਂ ਵਾਪਸੀ ਕਰਨਗੇ।

ਇਸਦੇ ਨਾਲ ਹੀ ਬੈਂਗਲੁਰੂ ‘ਚ ਪਹਿਲੇ ਟੈਸਟ ਮੈਚ ‘ਚ ਮਿਲੀ ਹਾਰ ਕਾਰਨ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ‘ਤੇ ਸੀਰੀਜ਼ ਜਿੱਤਣ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਆਪਣੀ ਦਾਅਵੇਦਾਰੀ ਮਜ਼ਬੂਤ ​​ਰੱਖਣ ਦਾ ਦਬਾਅ ਹੈ।

Scroll to Top