21 ਅਕਤੂਬਰ 2024: ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਡੋਵਾਲ ਤੋਂ ਇਕ ਖਬਰ ਸਾਹਮਣੇ ਆ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਨੂੰ ਲੈ ਕੇ ਲੜਾਈ ਹੋਈ ਹੈ| ਇਹ ਜੋ ਝੜਪ ਹੋਈ ਹੈ ਦੱਸ ਦੇਈਏ ਕਿ NRI ਪਰਿਵਾਰ ਦੀ ਦੂਜੀ ਧਿਰ ਦੇ ਨਾਲ ਹੋਈ ਹੈ, ਇਸ ਝੜਪ ਦੇ ਦੋਨਾਂ ਧਿਰਾਂ ਦੇ ਵਲੋਂ ਡੰਡੀਆਂ ਤੇ ਇੱਟਾਂ ਦੇ ਨਾਲ ਹਮਲਾ ਕੀਤਾ ਗਿਆ ਹੈ| NRI ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਸਾਂਝੀ ਜ਼ਮੀਨ ਨੂੰ ਲੈ ਕੇ ਇਹ ਮਹਾਭਾਰਤ ਹੋਈ ਹੈ, ਦੂਜੀ ਧਿਰ ਸਾਂਝੀ ਜਮੀਨ ‘ਤੇ ਕਬਜਾ ਕਰ ਰਹੀ ਹੈ, ਦੋਵਾਂ ਧਿਰਾਂ ਦੇ ਲੋਕ ਜਖ਼ਮੀ ਹੋ ਗਏ ਹਨ| ਪੁਲਿਸ ਦੇ ਵਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
ਫਰਵਰੀ 23, 2025 9:09 ਪੂਃ ਦੁਃ