21 ਅਕਤੂਬਰ 2024: ਪਠਾਨਕੋਟ ਜ਼ਿਲ੍ਹੇ ਦੇ ਬਮਿਆਲ ਸੈਕਟਰ ਦੇ ਵਿਚ ਸ਼ੱਕੀ ਪਾਕਿਸਤਾਨੀ ਬੇੜੀ ਮਿਲੀ ਹੈ| ਦੱਸ ਦੇਈਏ ਕਿ ਇਹ ਬੇੜੀ ਤਰਨਾ ਨਾਲੇ ‘ਚ ਤੈਰਦੀ ਹੋਈ ਮਿਲੀ ਹੈ| ਜਾਣਕਾਰੀ ਮਿਲੀ ਹੈ ਕਿ ਬੇੜੀ ਦੇ ਵਿੱਚੋ ਹਜੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ| BSF ਦੇ ਜਵਾਨਾਂ ਦੇ ਵਲੋਂ ਇਸ ਬੇੜੀ ਨੂੰ ਕਬਜੇ ਦੇ ਵਿਚ ਲਿਆ ਗਿਆ ਹੈ|
ਉੱਥੇ ਹੀ ਇਹ ਵੀ ਜਾਣਕਰੀ ਮਿਲੀ ਹੈ ਕਿ ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਨਾ ਕਰ ਦਿੱਤੀ ਗਈ ਹੈ ਤੇ ਉਹਨਾਂ ਦੇ ਵਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|