ਚੰਡੀਗੜ੍ਹ, 19 ਅਕਤੂਬਰ 2024: (IND vs NZ 1st Test Live) ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਦੀ ਦੂਜੀ ਪਾਰੀ 462 ਦੌੜਾਂ ‘ਤੇ ਸਿਮਟ ਗਈ ਹੈ। ਸਰਫਰਾਜ਼ ਖਾਨ ਨੇ 150 ਅਤੇ ਰਿਸ਼ਭ ਪੰਤ 99 ਦੌੜਾਂ ਬਣਾ ਕੇ ਆਊਟ ਹੋਏ। ਇਸ ਤਰ੍ਹਾਂ ਮੇਜ਼ਬਾਨ ਟੀਮ ਨੇ ਨਿਊਜ਼ੀਲੈਂਡ ਖਿਲਾਫ 106 ਦੌੜਾਂ ਦੀ ਬੜ੍ਹਤ ਨਾਲ 107 ਦੌੜਾਂ ਦਾ ਟੀਚਾ ਰੱਖਿਆ ਹੈ।
ਭਾਰਤ ਨੇ ਅੱਜ 231/3 ਦੇ ਸਕੋਰ ਖੇਡਣ ਸ਼ੁਰੂ ਕੀਤਾ ਸੀ | ਸਰਫਰਾਜ਼ ਅਤੇ ਪੰਤ ਨੇ ਅਹੁਦਾ ਸੰਭਾਲਿਆ ਅਤੇ ਕੀਵੀਆਂ ਖਿਲਾਫ ਭਾਰਤ ਨੂੰ ਬੜ੍ਹਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਦੋਵਾਂ ਵਿਚਾਲੇ 177 ਦੌੜਾਂ ਦੀ ਸਾਂਝੇਦਾਰੀ ਹੋਈ। ਸਰਫਰਾਜ਼ 150 ਦੌੜਾਂ ਬਣਾ ਕੇ ਆਊਟ ਹੋਏ ਅਤੇ ਪੰਤ 99 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਨੇ ਪਹਿਲੇ ਸੈਸ਼ਨ ‘ਚ ਕੋਈ ਵਿਕਟ ਨਹੀਂ ਗੁਆਇਆ।
ਹਾਲਾਂਕਿ ਦੂਜੇ ਸੈਸ਼ਨ ‘ਚ ਗੇਂਦ ਬਦਲਦੇ ਹੀ ਭਾਰਤੀ ਬੱਲੇਬਾਜ਼ੀ ਕ੍ਰਮ ਟੁੱਟਣਾ ਸ਼ੁਰੂ ਹੋ ਗਿਆ। ਕੇਐਲ ਨੇ 12, ਜਡੇਜਾ ਨੇ 5 , ਅਸ਼ਵਿਨ ਨੇ 15, ਕੁਲਦੀਪ ਨੇ 6* ਜਦਕਿ ਬੁਮਰਾਹ ਅਤੇ ਸਿਰਾਜ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਕੀਵੀਆਂ ਲਈ ਹੈਨਰੀ ਅਤੇ ਰੌਰਕੇ ਨੇ ਤਿੰਨ-ਤਿੰਨ ਵਿਕਟਾਂ ਲਈਆਂ ਜਦਕਿ ਇਜਾਜ਼ ਨੇ ਦੋ ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਸਾਊਥੀ ਅਤੇ ਗਲੇਨ ਫਿਲਿਪਸ ਨੇ ਇਕ-ਇਕ ਵਿਕਟ ਲਈ।