Maharashtra

Maharashtra: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ NDA ‘ਚ ਸੀਟਾਂ ਦੀ ਵੰਡ ‘ਤੇ ਬਣੀ ਸਹਿਮਤੀ

ਚੰਡੀਗੜ੍ਹ, 19 ਅਕਤੂਬਰ 2024: ਮਹਾਰਾਸ਼ਟਰ (Maharashtra) ‘ਚ 20 ਨਵੰਬਰ ਨੂੰ ਇੱਕ ਪੜਾਅ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਨਤੀਜੇ 23 ਨੂੰ ਆਉਣਗੇ। ਇਨ੍ਹਾਂ ਚੋਣਾਂ ਨੂੰ ਲੈ ਕੇ ਮਹਾਰਾਸ਼ਟਰ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ ਅਮਿਤ ਸ਼ਾਹ ਦੇ ਘਰ NDA ਦੇ ਮੈਂਬਰਾਂ ਦੀ ਅਹਿਮ ਬੈਠਕ ਹੋਈ।

ਇਸ ਬੈਠਕ ‘ਚ ਮਹਾਰਾਸ਼ਟਰ (Maharashtra) ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਸ਼ਾਮਲ ਹੋਏ। ਬੈਠਕ ‘ਚ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ‘ਤੇ ਭਾਜਪਾ, ਸ਼ਿਵ ਸੈਨਾ ਸ਼ਿੰਦੇ ਅਤੇ ਐੱਨਸੀਪੀ ਅਜੀਤ ਧੜੇ ਵਿਚਾਲੇ ਸਹਿਮਤੀ ਬਣ ਗਈ ਹੈ।

ਸੂਤਰਾਂ ਮੁਤਾਬਕ ਭਾਜਪਾ 155 ਸੀਟਾਂ ‘ਤੇ, ਸ਼ਿਵ ਸੈਨਾ ਸ਼ਿੰਦੇ ਧੜਾ 78 ਸੀਟਾਂ ‘ਤੇ ਅਤੇ ਐੱਨਸੀਪੀ ਅਜੀਤ ਪਵਾਰ ਧੜਾ 55 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਬੈਠਕ ‘ਚ ਛੋਟੀਆਂ ਪਾਰਟੀਆਂ ਨੂੰ ਵੀ ਕੁਝ ਸੀਟਾਂ ਦੇਣ ‘ਤੇ ਸਹਿਮਤੀ ਬਣੀ ਹੈ । ਸੀਟਾਂ ਦੀ ਵੰਡ ਦੇ ਫਾਰਮੂਲੇ ‘ਤੇ ਸਹਿਮਤੀ ਬਣਨ ਤੋਂ ਬਾਅਦ ਸੰਭਾਵਨਾ ਹੈ ਕਿ ਭਾਜਪਾ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ।

Scroll to Top