Saras Mela

Saras Mela: ਮੋਹਾਲੀ ਵਿਖੇ ਸਰਸ ਮੇਲੇ ‘ਚ ਰਣਜੀਤ ਬਾਵਾ ਨੇ ਆਪਣੇ ਗੀਤਾਂ ਨਾਲ ਬੰਨ੍ਹਿਆ ਰੰਗ

ਮੋਹਾਲੀ, 19 ਅਕਤੂਬਰ 2024: ਮੋਹਾਲੀ ਵਿਖੇ ਬੀਤੇ ਦਿਨ 18 ਅਕਤੂਬਰ ਤੋਂ ਸਰਸ ਮੇਲੇ (Saras Mela) ਦੀ ਸ਼ੁਰੂਆਤ ਹੋਈ ਹੈ | ਇਸ ਅਜੀਵਿਕਾ ਸਰਸ ਮੇਲੇ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਮਾਨਵ ਮੰਗਲ ਸਮਾਰਟ ਸਕੂਲ ਨੇੜੇ ਸੈਕਟਰ 88 ‘ਚ ਕੀਤੀ ਹੈ । ਇਸਮ ਮੌਕੇ ਉਨ੍ਹਾਂ ਨਾਲ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕਾਮੇਡੀਅਨ ਤੋਂ ਐਕਟਰ ਤੇ ਪ੍ਰੋਡਿਊਸਰ ਬਣੇ ਬੀਨੂੰ ਢਿੱਲੋਂ ਹਾਜ਼ਰ ਸਨ |

ਸਰਸ ਮੇਲੇ (Saras Mela) ਦੀ ‘ਚ ਪਹਿਲੀ ਸੰਗੀਤਕ ਦੌਰਾਨ ਸ਼ਾਮ ਰਣਜੀਤ ਬਾਵਾ ਨੇ ਰੰਗ ਬੰਨ੍ਹਿਆ | ਰਣਜੀਤ ਬਾਵਾ ਨੇ ਆਪਣੇ ਚਰਚਿਤ ਗੀਤਾਂ ਨਾਲ ਸੰਗੀਤ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ ਦੇ ਠਾਠਾਂ ਮਾਰਦੇ ਦੇਖ ਗਾਇਕ ਰਣਜੀਤ ਬਾਵਾ ਨੇ ਖੁੱਲ੍ਹਦਿਲੀ ਨਾਲ ਗਾਇਆ ਅਤੇ ਲੋਕਾਂ ਦੀ ਫਰਮਾਇਸ਼ ਨੂੰ ਕਬੂਲ ਕਰਦਿਆਂ ਸ਼ਾਨਦਾਰ ਪੇਸ਼ਕਾਰੀ ਪੇਸ਼ ਕੀਤੀ।

ਇਸ ਮੌਕੇ ਸਟਾਰ ਨਾਈਟ ਦੌਰਾਨ ਗਾਇਕ ਰਣਜੀਤ ਬਾਵਾ ਨੇ ਚਿੱਠੀਏ, ਵਗਦੀ ਰਵੀ, ਤੇਰੇ ਦਿਲ ਤੇ ਆਲ੍ਹਣਾ ਪਾਉਣਾ, ਤਾਰੀਫ਼ਾ, ਮਿੱਟੀ ਦਾ ਬਾਵਾ, ਯਾਰੀ ਚੰਡੀਗੜ੍ਹ ਵਾਲੀਏ ਤੇ ਹੈਵੀ ਵੇਟ ਭੰਗੜਾ ਆਦਿ ਚਰਚਿਤ ਗੀਤਾਂ ਨਾਲ ਰੰਗ ਬੰਨ੍ਹਿਆ।

ਦੂਜੇ ਪਾਸੇ ਸਰਸ ਮੇਲੇ ਦੀ ਪਹਿਲੀ ਰਾਤ ਲੋਕਾਂ ਨੇ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਸੂਬਿਆਂ ਦੇ ਸ਼ਿਲਪਕਾਰਾਂ ਦੁਆਰਾ ਤਿਆਰ ਕੀਤੇ ਸਮਾਨ ਦੀ ਖਰੀਦਦਾਰੀ ਕੀਤੀ। ਸਰਸ ਮੇਲੇ ਦੀਆਂ ਸੰਗੀਤਕ ਸ਼ਾਮਾਂ ਦੌਰਾਨ 19 ਅਕਤੂਬਰ ਨੂੰ ਸ਼ਿਵਜੋਤ, 20 ਅਕਤੂਬਰ ਨੂੰ ਫੈਸ਼ਨ ਸ਼ੋਅ ਤੋਂ ਇਲਾਵਾ ਪੰਜਾਬੀ ਸਿੰਗਰ ਪਰੀ ਪੰਧੇਰ, ਬਸੰਤ ਕੁਰ, ਸਵਿਤਾਜ ਬਰਾੜ, 21 ਅਕਤੂਬਰ ਜਸਪ੍ਰੀਤ ਸਿੰਘ ਤੇ ਆਸ਼ੀਸ਼ ਸੋਲੰਕੀ ਵੱਲੋਂ ਕਾਮੇਡੀ ਨਾਈਟ, 22 ਅਕਤੂਬਰ ਨੂੰ ਲਖਵਿੰਦਰ ਵਡਾਲੀ, 23 ਅਕਤੂਬਰ ਨੂੰ ਭੰਗੜਾ ਤੇ ਗਿੱਧਾ (ਯੂਨੀਵਰਸਿਟੀ ਟੀਮਾਂ ਵੱਲੋਂ), 24 ਨੂੰ ਪੰਜਾਬੀ ਗਾਇਕ ਜੋਬਨ ਸੰਧੂ, 25 ਅਕਤੂਬਰ ਨੂੰ ਵੱਖੋ ਵੱਖਰੇ ਕਲਾਕਾਰ, 26 ਅਕਤੂਬਰ ਨੂੰ ਕੁਲਵਿੰਦਰ ਬਿੱਲਾ ਅਤੇ ਮੇਲੇ ਦੀ ਆਖਰੀ ਰਾਤ 27 ਅਕਤੂਬਰ ਨੂੰ ਗਿੱਪੀ ਗਰੇਵਾਲ ਆਪਣੀਪੇਸ਼ਕਾਰੀ ਦੇਣਗੇ |

Scroll to Top