ਚੰਡੀਗੜ੍ਹ, 18 ਅਕਤੂਬਰ 2024: ਚੰਡੀਗੜ੍ਹ ਦੀ ਸੀਟੀਯੂ ਬੱਸ (CTU bus) ਦੇ ਡਰਾਈਵਰ ਅਤੇ ਕੰਡਕਟਰ ਦਾ ਇੱਕ ਕਾਰਨਾਮਾਂ ਸਾਹਮਣੇ ਆਇਆ ਹੈ | ਇਕ ਸਵਾਰੀ ਬੱਸ ਦੇ ਬਾਹਰ ਲਟਕੀ ਨਜ਼ਰ ਆਈ ਅਤੇ ਸਵਾਰੀ ਦੇ ਵਾਰ-ਵਾਰ ਕਹਿਣ ‘ਤੇ ਬੱਸ ਦਾ ਗੇਟ ਖੋਲਣ ਦੀ ਬਜਾਏ ਬੱਸ ਭਜਾ ਕੇ ਲੈ ਗਿਆ | ਜਿਸਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ | ਇਹ ਵੀਡੀਓ ਹੱਲੂਮਾਜਰਾ ਤੋਂ ਟ੍ਰਿਬਿਊਨ ਚੌਕ ਤੱਕ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਕਰੀਬ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਪਰ ਅੱਜ ਇਹ ਵੀਡੀਓ ਵਾਇਰਲ ਹੋ ਗਈ। ਕੰਡਕਟਰ ਬੱਸ ਰੋਕਣ ਦੀ ਬਜਾਏ ਵੀਡੀਓ ਬਣਾਉਂਦੀ ਰਹੀ |
ਉਕਤ ਵਿਅਕਤੀ ਗੇਟ ਖੋਲ੍ਹਣ ਦੀ ਮੰਗ ਕਰਦਾ ਰਿਹਾ ਪਰ ਗੇਟ ਨਹੀਂ ਖੋਲ੍ਹਿਆ ਗਿਆ। ਕੰਡਕਟਰ ਪੁੱਛ ਰਹੀ ਹੈ ਕਿ ਉਸਦਾ ਕਿਹੜਾ ਡਿਪਾਰਟਮੈਂਟ ਹੈ | ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਗੇਟ ‘ਤੇ ਲਟਕ ਰਿਹਾ ਹੈ ਅਤੇ ਉਹ ਬੀਬੀ ਕੰਡਕਟਰ ਨੂੰ ਗੇਟ ਖੋਲ੍ਹਣ ਲਈ ਕਹਿ ਰਿਹਾ ਹੈ ਪਰ ਮਹਿਲਾ ਕੰਡਕਟਰ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਗੇਟ ਨਹੀਂ ਖੁੱਲ੍ਹੇਗਾ, ਉਹ ਵਿਅਕਤੀ ਉਸ ਨਾਲ ਗੱਲ ਕਰ ਰਿਹਾ ਹੈ। ਇਸ ਦੌਰਾਨ ਜਦੋਂ ਵਿਅਕਤੀ ਨੇ ਉਤਾਰਨ ਲਈ ਕਿਹਾ ਤਾਂ ਬੱਸ(CTU bus) ਨਹੀਂ ਰੋਕੀ ਗਈ ਅਤੇ ਬੀਬੀ ਕੰਡਕਟਰ ਕਹਿੰਦੀ ਰਹੀ ਬੱਸ ਚੱਲਣ ਦਿਓ, ਟ੍ਰੈਫਿਕ ਪੁਲਿਸ ਵਾਲਿਆਂ ਕੋਲ ਰੋਕਣਾ |