Moga: ਵੋਟਾਂ ਦੌਰਾਨ ਚੱਲੀ ਗੋ.ਲੀ ‘ਚ ਜ਼.ਖ.ਮੀ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌ.ਤ

18 ਅਕਤੂਬਰ 2024: ਪੰਜਾਬ ਵਿੱਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਇਆ, ਜਿੰਨਾ ਵਿੱਚ ਮੋਗਾ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਆਪਣੀ ਭੈਣ ਕੋਲ ਕੋਟਲਾ ਮੇਹਰ ਸਿੰਘ ਵਾਲਾ ਵਿਖੇ ਨੌਜਵਾਨ ਵੋਟਾਂ ਲਈ ਪਹੁੰਚਿਆ, ਜਿਥੇ ਉਸ ਦੇ ਗੋਲੀ ਲੱਗ ਗਈ ਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਦੀ ਇਲਾਜ ਦੌਰਾਨ ਹੁਣ ਮੌਤ ਹੋ ਗਈ ਹੈ|

 

ਕਸਬਾ ਧਰਮਕੋਟ ਦੇ ਅਧੀਨ ਪਿੰਡ ਰੇੜਵਾਂ ਦਾ ਰਹਿਣ ਵਾਲਾ ਨੌਜਵਾਨ ਗੁਰਚਰਨ ਸਿੰਘ ਆਪਣੀ ਭੈਣ ਕੋਲੇ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਵੋਟਾਂ ਵਿੱਚ ਮਦਦ ਕਰਨ ਲਈ ਗਿਆ ਹੋਇਆ ਸੀ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਕੁਛ ਵਿਅਕਤੀਆਂ ਵੱਲੋਂ ਬੂਥ ਤੇ ਕਬਜ਼ਾ ਕੀਤਾ ਜਾਂਦਾ ਹੈ ਅਤੇ ਗੋਲੀ ਚਲਾਈ ਜਾਂਦੀ ਹੈ ਉਸ ਗੋਲੀ ਨਾਲ ਗੁਰਚਰਨ ਸਿੰਘ ਗੰਭੀਰ ਰੂਪ ਨਾਲ ਜਖਮੀ ਹੋ ਜਾਂਦਾ ਹੈ ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਪਰਿਵਾਰਿਕ ਮੈਂਬਰਾਂ ਵੱਲੋਂ ਲਜਾਇਆ ਗਿਆ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ

 

ਦੱਸ ਦਈਏ ਕਿ ਪੁਲਿਸ ਵੱਲੋਂ ਗੋਲੀ ਚਲਾਉਣ ਨੂੰ ਲੈ ਕੇ ਪਹਿਲਾਂ ਹੀ 11 ਲੋਕਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਅੱਗੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ|

Scroll to Top