Chandigarh PGI

Chandigarh: PGI ਜਾਣ ਵਾਲੇ ਮਰੀਜਾਂ ਲਈ ਅਹਿਮ ਜਾਣਕਾਰੀ, ਹੜਤਾਲ ਮੁਲਤਵੀ

16 ਅਕਤੂਬਰ 2024: ਪੀ.ਜੀ.ਆਈ ਇਲਾਜ ਦੇ ਲਈ ਆ ਰਹੇ ਮਰੀਜ਼ਾਂ ਲਈ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦਰਅਸਲ ਪੀ.ਜੀ.ਆਈ. ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਹੜਤਾਲ ਰੱਦ ਕਰ ਦਿੱਤੀ ਹੈ। ਸੰਸਥਾ ਦੇ ਮੁਖੀ ਡਾ: ਹਰੀਹਰਨ ਨੇ ਦੱਸਿਆ ਕਿ ਇਹ ਫ਼ੈਸਲਾ ਰਾਸ਼ਟਰੀ ਪੱਧਰ ‘ਤੇ ਹੋਈ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ | ਇਸ ਤਹਿਤ ਅਗਲੇ ਹੁਕਮਾਂ ਤੱਕ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।

 

ਫਿਲਹਾਲ ਇਹ ਪ੍ਰਦਰਸ਼ਨ ਪ੍ਰਤੀਕਾਤਮਕ ਢੰਗ ਨਾਲ ਜਾਰੀ ਰਹੇਗਾ ਪਰ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੱਸ ਦੇਈਏ ਕਿ ਹਸਪਤਾਲ ‘ਚ ਸੇਵਾਦਾਰਾਂ, ਰਸੋਈ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਦੀ ਹੜਤਾਲ ਅਜੇ ਵੀ ਜਾਰੀ ਹੈ।

 

ਪੀ.ਜੀ.ਆਈ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਦਾ ਕੋਈ ਖਾਸ ਅਸਰ ਨਹੀਂ ਪਿਆ ਕਿਉਂਕਿ 1300 ਰੈਜ਼ੀਡੈਂਟ ਡਾਕਟਰਾਂ ਵਿੱਚੋਂ 80 ਫੀਸਦੀ ਜ਼ਿਆਦਾਤਰ ਡਿਊਟੀ ‘ਤੇ ਸਨ।

Scroll to Top