Panchayat Election 2024: ਫ਼ਿਰੋਜ਼ਪੁਰ ‘ਚ ਵੋਟਾਂ ਵਾਲਿਆਂ ਦੀਆਂ ਲੱਗੀਆਂ ਲੰਮੀਆਂ- ਲੰਮੀਆਂ ਕਤਾਰਾਂ

15 ਅਕਤੂਬਰ 2024: ਪੰਚਾਇਤੀ ਚੋਣਾਂ ਨੂੰ ਲੈ ਕੇ ਫਿਰੋਜ਼ਪੁਰ ‘ਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ|, ਦੱਸ ਦੇਈਏ ਕਿ ਫ਼ਿਰੋਜ਼ਪੁਰ ਦੀਆਂ 835 ਪੰਚਾਇਤਾਂ ਵਿੱਚੋਂ 441 ਪੰਚਾਇਤਾਂ ‘ਤੇ ਚੋਣਾਂ ਹਨ।ਤੇ ਵੋਟਿੰਗ ਸ਼ੁਰੂ ਹੋ ਗਈ ਹੈ ਤੇ ਲੋਕ ਆਪਣੇ ਕੰਮ ਕਾਜ ਛੱਡ ਪਹਿਲਾਂ ਵੋਟ ਪਾਉਣ ਆ ਰਹੇ ਹਨ| ਦੱਸ ਦੇਈਏ ਕਿ ਜਿਨ੍ਹਾਂ ਬੂਥਾਂ ‘ਤੇ ਚੋਣਾਂ ਹੋਣੀਆਂ ਹਨ, ਉਨ੍ਹਾਂ ਦੀ ਕੁੱਲ ਗਿਣਤੀ 510 ਹੈ।ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ, ਜਿਸ ਤੋਂ ਬਾਅਦ ਗਿਣਤੀ ਹੋਵੇਗੀ।ਫ਼ਿਰੋਜ਼ਪੁਰ, ਘੱਲਖੁਰਦ, ਮੱਖੂ, ਜ਼ੀਰਾ, ਮਮਦੋਟ, ਗੁਰੂਹਰਸਹਾਏ ਬਲਾਕਾਂ ਵਿੱਚ ਚੋਣਾਂ ਹੋ ਰਹੀਆਂ ਹਨ।ਪਿੰਡ ਝੌਂਕ ਹਰੀਹਰ ਵਿੱਚ ਲੋਕ ਆਪਣੀਆਂ ਵੋਟਾਂ ਪਾਉਣ ਲਈ ਲੰਬੀਆਂ- ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋਏ ਹਨ।

 

Scroll to Top