ਚੰਡੀਗੜ੍ਹ, 14 ਅਕਤੂਬਰ 2024: ਥੋਕ ਮਹਿੰਗਾਈ ਦੇ ਅੰਕੜਿਆਂ ਤੋਂ ਬਾਅਦ ਪ੍ਰਚੂਨ ਮਹਿੰਗਾਈ (Retail inflation) ਦੇ ਅੰਕੜੇ ਵੀ ਜਾਰੀ ਕੀਤੇ ਹਨ। ਭਾਰਤ ਦੀ ਪ੍ਰਚੂਨ ਮਹਿੰਗਾਈ ਸਤੰਬਰ ‘ਚ ਸਾਲਾਨਾ ਆਧਾਰ ‘ਤੇ ਵਧ ਕੇ 5.49 ਫੀਸਦੀ ਹੋ ਗਈ ਹੈ । ਇਸਦਾ ਕਾਰਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ‘ਚ ਲਗਾਤਾਰ ਹੋ ਵਾਧਾ ਹੈ। ਪ੍ਰਚੂਨ ਮਹਿੰਗਾਈ ਪਿਛਲੇ ਮਹੀਨੇ ਦਰਜ 3.65% ਦੇ ਪੰਜ ਸਾਲਾਂ ਦੇ ਹੇਠਲੇ ਪੱਧਰ ਤੋਂ ਬਹੁਤ ਜ਼ਿਆਦਾ ਹੈ। ਜੁਲਾਈ ਤੋਂ ਬਾਅਦ ਪਹਿਲੀ ਵਾਰ, ਇਸ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 4% ਦੇ ਮੱਧਮ ਮਿਆਦ ਦੇ ਟੀਚੇ ਨੂੰ ਪਾਰ ਕਰ ਚੁੱਕੀ ਹੈ |
ਖਾਧ ਪਦਾਰਥਾਂ ਦੀ ਮਹਿੰਗਾਈ ਦਰ, ਜੋ ਕਿ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਬਾਸ੍ਕੇਟ ਦਾ ਅੱਧਾ ਹਿੱਸਾ ਹੈ, ਸਤੰਬਰ ‘ਚ 9.24% ਤੱਕ ਪਹੁੰਚ ਗਈ। ਅਗਸਤ ਮਹੀਨੇ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਪ੍ਰਚੂਨ ਮਹਿੰਗਾਈ ਦਰ 5.66 ਸੀ।
ਇਸ ਤੋਂ ਪਹਿਲਾਂ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਤ ਪ੍ਰਚੂਨ ਮਹਿੰਗਾਈ (Retail inflation) ਦਰ ਜੁਲਾਈ 2024 ‘ਚ 3.6 ਪ੍ਰਤੀਸ਼ਤ ਅਤੇ ਅਗਸਤ 2024 ‘ਚ 3.65 ਪ੍ਰਤੀਸ਼ਤ ਸੀ। ਜੁਲਾਈ-ਅਗਸਤ ਦੋਵਾਂ ਮਹੀਨਿਆਂ ‘ਚ ਪ੍ਰਚੂਨ ਮਹਿੰਗਾਈ ਦਰ ਰਿਜ਼ਰਵ ਬੈਂਕ ਦੇ 4 ਫੀਸਦੀ ਦੇ ਟੀਚੇ ਦੇ ਅੰਦਰ ਸੀ। ਅਗਸਤ 2023 ‘ਚ ਸੀਪੀਆਈ ਅਧਾਰਤ ਪ੍ਰਚੂਨ ਮਹਿੰਗਾਈ ਦਰ 6.83 ਪ੍ਰਤੀਸ਼ਤ ਸੀ।
ਸਬਜ਼ੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਸਤੰਬਰ ‘ਚ ਥੋਕ ਮਹਿੰਗਾਈ ਦਰ 1.84 ਫੀਸਦੀ ‘ਤੇ ਪਹੁੰਚ ਗਈ। ਥੋਕ ਮੁੱਲ ਸੂਚਕ ਅੰਕ (WPI) ਆਧਾਰਿਤ ਮਹਿੰਗਾਈ ਦਰ ਅਗਸਤ ‘ਚ 1.31 ਫੀਸਦੀ ਰਹੀ। ਪਿਛਲੇ ਸਾਲ ਸਤੰਬਰ ‘ਚ ਇਸ ‘ਚ 0.07 ਫੀਸਦੀ ਦੀ ਗਿਰਾਵਟ ਆਈ ਸੀ। ਸੋਮਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਕ ਸਤੰਬਰ ‘ਚ ਖੁਰਾਕੀ ਮਹਿੰਗਾਈ ਦਰ ਵਧ ਕੇ 11.53 ਫੀਸਦੀ ਹੋ ਗਈ, ਜਦੋਂ ਕਿ ਅਗਸਤ ‘ਚ ਇਹ 3.11 ਫੀਸਦੀ ਸੀ।