ਮੋਹਾਲੀ, 14 ਅਕਤੂਬਰ, 2024: ਵਿਧਾਇਕ ਅਨਮੋਲ ਗਗਨ ਮਾਨ (Anmol Gagan Mann) ਨੇ ਅੱਜ ਖਰੜ ਸ਼ਹਿਰ ‘ਚ 30 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ ਹੈ। ਵਿਧਾਇਕ ਅਨਮੋਲ ਗਗਨ ਮਾਨ ਨੇ ਸੰਨੀ ਇਨਕਲੇਵ ਵਿਖੇ 66 ਕੇ.ਵੀ. ਦੀ ਸਮਰੱਥਾ ਵਾਲੇ ਗਰਿੱਡ ਦਾ ਉਦਘਾਟਨ ਕੀਤਾ ਹੈ |
ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ 40 ਐਮ.ਵੀ.ਏ. ਦੇ ਟਰਾਂਸਫਾਰਮਰਾਂ ਨੂੰ ਅਪਗ੍ਰੇਡ ਕਰਕੇ 63 ਐਮ.ਵੀ.ਏ ਸਮਰੱਥਾ ਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਰੜ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਉਪਰਾਲੇ ਕੀਤੇ ਹਨ ਅਤੇ ਖੇਤਰ ‘ਚ 30 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਗਰਿੱਡ ਪ੍ਰੋਜੈਕਟ 7.6 ਕਰੋੜ ਰੁਪਏ ਦੀ ਲਾਗਤ ਆਈ ਹੈ | ਇਹ ਵਧੀ ਹੋਈ ਸਮਰੱਥਾ ਵਧਦੀ ਸਪਲਾਈ ਦੀ ਮੰਗ ਨੂੰ ਪੂਰਾ ਕਰੇਗੀ | ਇਸਦੇ ਨਾਲ ਹੀ ਮੌਜੂਦਾ ਪਾਵਰ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹਰੇਕ ਕਲੋਨੀ ‘ਚ 2-3 ਵਾਧੂ ਟ੍ਰਾਂਸਫਾਰਮਰ ਹੋਣਗੇ। ਇਹ ਪ੍ਰਾਜੈਕਟ 20 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਖਰੜ ‘ਚ ਵਧਦੇ ਸ਼ਹਿਰੀਕਰਨ ਨਾਲ ਬਿਜਲੀ ਦੀ ਖਪਤ ‘ਚ ਵਾਧਾ ਹੋਇਆ ਹੈ ਇਸ ਲਈ ਬੁਨਿਆਦੀ ਢਾਂਚੇ ‘ਚ ਵਾਧਾ ਕਰਨ ਦੀ ਲੋੜ ਹੈ।
ਅਨਮੋਲ ਗਗਨ ਮਾਨ (Anmol Gagan Mann) ਨੇ ਦੱਸਿਆ ਕਿ ਛੱਜੂ ਮਾਜਰਾ ਇਲਾਕੇ ‘ਚ 66 ਕੇਵੀ ਦਾ ਨਵਾਂ ਗਰਿੱਡ ਬਣਾਉਣ ਦੀ ਤਜਵੀਜ਼ ਹੈ, ਜੋ ਅਗਲੇ ਕੁਝ ਮਹੀਨਿਆਂ ‘ਚ ਚਾਲੂ ਹੋ ਜਾਵੇਗਾ। ਇਸੇ ਤਰ੍ਹਾਂ ਮੋਹਾਲੀ ਤੋਂ 66 ਕੇਵੀ ਸੰਨੀ ਐਨਕਲੇਵ ਤੱਕ 66 ਕੇਵੀ ਲਾਈਨ ਨੂੰ ਵਧੀ ਹੋਈ ਸਮਰੱਥਾ ਨਾਲ ਬਦਲਣ ਦਾ ਕੰਮ ਵੀ ਜਾਰੀ ਹੈ। ਇਸ ਤੋਂ ਇਲਾਵਾ ਖਰੜ ਗਰਿੱਡ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ 220 ਕੇਵੀ ਗਰਿੱਡ ਖਰੜ ‘ਚ ਦੋ ਨਵੇਂ ਟਰਾਂਸਫਾਰਮਰ ਵੀ ਲਗਾਏ ਹਨ। ਇਸ ਕੰਮ ‘ਤੇ 4 ਕਰੋੜ ਰੁਪਏ ਦੀ ਲਾਗਤ ਆਈ ਹੈ |
ਇਸਦੇ ਨਾਲ ਹੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਹੁਣ ਤੱਕ ਭਗਵੰਤ ਮਾਨ ਸਰਕਾਰ ਖਰੜ ਸ਼ਹਿਰ’ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੀਬ 30 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਅਤੇ ਸ਼ਹਿਰ ਵਾਸੀਆਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਅਗਲੇ ਕੁਝ ਮਹੀਨਿਆਂ ‘ਚ ਹੋਰ 30-40 ਕਰੋੜ ਰੁਪਏ ਖਰਚ ਕਰਨ ਦੀ ਤਜਵੀਜ਼ ਹੈ | ਜਿਸ ਨੂੰ ਪੂਰਾ ਕਰਨ ਲਈ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਸੁਧਾਰਿਆ ਜਾਵੇਗਾ