ਚੰਡੀਗੜ੍ਹ, 14 ਅਕਤੂਬਰ 2024: ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ (Chirag Paswan) ਦੀ ਸੁਰੱਖਿਆ ‘ਚ ਵਾਧਾ ਕੀਤਾ ਹੈ | ਕੇਂਦਰ ਸਰਕਾਰ ਨੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। ਇਸਤੋਂ ਪਹਿਲਾਂ ਚਿਰਾਗ ਪਾਸਵਾਨ ਨੂੰ ਐਸਐਸਬੀ ਕਮਾਂਡੋਜ਼ ਦੀ ਸੁਰੱਖਿਆ ਸੀ। ਹਾਲਾਂਕਿ, ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦੀ ਉਪਲਬੱਧਤਾ ਦੇ ਨਾਲ ਹੁਣ ਚਿਰਾਗ ਨੂੰ ਸੀਆਰਪੀਐਫ ਦੇ ਜਵਾਨਾਂ ਦੁਆਰਾ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।
ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਲਈ ਚਿਰਾਗ (Chirag Paswan) ਦੇ ਆਲੇ-ਦੁਆਲੇ ਸੀਆਰਪੀਐਫ ਜਵਾਨਾਂ ਤੋਂ ਇਲਾਵਾ ਐਨਐਸਜੀ ਕਮਾਂਡੋ ਅਤੇ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਹਨ ਅਤੇ ਚਿਰਾਗ ਨੂੰ ਕਈ ਹੋਰ ਸਿਪਾਹੀਆਂ ਤੋਂ ਸੁਰੱਖਿਆ ਮਿਲੇਗੀ। ਜਿਕਰਯੋਗ ਇਹ ਕਿ ਜ਼ੈੱਡ ਸੁਰੱਖਿਆ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ। ਇਸ ਸਮੇਂ ਭਾਰਤ ‘ਚ ਮੁੱਖ ਤੌਰ ‘ਤੇ ਚਾਰ ਸੁਰੱਖਿਆ ਸ਼੍ਰੇਣੀਆਂ ਹਨ।