ਪਾਕਿਸਤਾਨ ‘ਚ ਆਦਿਵਾਸੀ ਸਮੂਹਾਂ ਵਿਚਕਾਰ ਲੜਾਈ, 11 ਜਣਿਆ ਦੀ ਮੌ.ਤ

13 ਅਕਤੂਬਰ 2024: ਪਾਕਿਸਤਾਨ ‘ਚ ਸ਼ਨੀਵਾਰ (12 ਅਕਤੂਬਰ) ਨੂੰ ਦੋ ਆਦਿਵਾਸੀ ਸਮੂਹਾਂ ਵਿਚਾਲੇ ਹੋਈ ਲੜਾਈ ‘ਚ 11 ਲੋਕਾਂ ਦੀ ਮੌਤ ਹੋ ਗਈ। ਮਾਮਲਾ ਖੈਬਰ ਪਖਤੂਨਖਵਾ ਸੂਬੇ ਦੇ ਕੁਰੱਮ ਜ਼ਿਲ੍ਹੇ ਦਾ ਹੈ। ਇਸ ਘਟਨਾ ‘ਚ 8 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਵਿਵਾਦ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

 

ਕੁਰੱਮ ਦੇ ਡਿਪਟੀ ਕਮਿਸ਼ਨਰ ਜਾਵਿਦੁੱਲਾ ਮਹਿਸੂਦ ਨੇ ਦੱਸਿਆ ਕਿ ਪਾਕਿ-ਅਫਗਾਨ ਸਰਹੱਦ ਨੇੜੇ ਕੁੰਜ ਅਲੀਜ਼ਈ ਪਹਾੜਾਂ ਨੇੜੇ ਗੋਲੀਬਾਰੀ ‘ਚ ਦੋ ਲੋਕ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਇਲਾਕੇ ‘ਚ ਤਣਾਅ ਵਧ ਗਿਆ। ਇਸ ਤੋਂ ਬਾਅਦ ਵਾਹਨਾਂ ਨੂੰ ਰੋਕ ਕੇ ਹਮਲਾ ਕੀਤਾ ਗਿਆ। ਪੁਲਿਸ ਲਗਾਤਾਰ ਸਥਿਤੀ ਨੂੰ ਸਾਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Scroll to Top