Tarun Chugh

BJP ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੁਆਰਾ ਲਿਖੀ ਕਿਤਾਬ ਖਾਲਸਾ ਕਾਲਜ ਵਿਖੇ ਕੀਤੀ ਰਿਲੀਜ਼

ਚੰਡੀਗੜ੍ਹ, 11 ਅਕਤੂਬਰ 2024: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਦੁਆਰਾ ਲਿਖੀ ਕਿਤਾਬ ‘ਮੋਦੀਜ਼ ਗਵਰਨੈਂਸ ਟ੍ਰਾਇੰਫ: ਰੀਸ਼ੇਪਿੰਗ ਇੰਡੀਆਜ਼ ਪਾਥ ਟੂ ਪ੍ਰੋਸਪਰਿਟੀ’ ਨੂੰ ਉੱਤਰੀ ਭਾਰਤ ਦੀ ਵਿਸ਼ਵ ਪ੍ਰਸਿੱਧ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੇ ਆਡੀਟੋਰੀਅਮ ‘ਚ ਰਿਲੀਜ਼ ਕੀਤਾ ਗਿਆ |

ਇਸ ਮੌਕੇ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੋਦੀ ਨੇ ਦੇਸ਼ ਦੀਆਂ ਬੀਬੀਆਂ, ਨੌਜਵਾਨ ਕਿਸਾਨਾਂ ਅਤੇ ਗਰੀਬਾਂ ਨੂੰ ਹਰ ਯੋਜਨਾ ਅਤੇ ਨੀਤੀ ਦੇ ਕੇਂਦਰ ‘ਚ ਰੱਖਿਆ ਹੈ। ਅਜਿਹੀਆਂ ਤਬਦੀਲੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਗਰੀਬ ਵਰਗਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਦੇਸ਼ ਨੂੰ ਵੀ ਮਜ਼ਬੂਤ ​​ਕੀਤਾ ਹੈ।

ਤਰੁਣ ਚੁੱਘ (Tarun Chugh) ਨੇ ਕਿਹਾ ਕਿ ਇਹ ਕਿਤਾਬ ਪ੍ਰਧਾਨ ਮੰਤਰੀ ਦੇ ਦਹਾਕਿਆਂ ਦੇ ਜਨਤਕ ਜੀਵਨ ਤੋਂ ਪ੍ਰੇਰਿਤ ਹੈ, ਜਿਨ੍ਹਾਂ ਦਾ ਜੀਵਨ ਹਮੇਸ਼ਾ ਦੇਸ਼ ਨੂੰ ਸਮਰਪਿਤ ਰਿਹਾ ਹੈ, ਪ੍ਰਧਾਨ ਮੰਤਰੀ ਨੇ ਅੰਤੋਦਿਆ ਦੇ ਮੰਤਰ ਨੂੰ ਆਪਣਾ ਟੀਚਾ ਬਣਾਇਆ ਹੈ ਅਤੇ ਵਿਕਾਸ ਦੀਆਂ ਯੋਜਨਾਵਾਂ ਨੂੰ ਕਤਾਰ ‘ਚ ਖੜ੍ਹੇ ਆਖਰੀ ਵਿਅਕਤੀ ਤੱਕ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੀਮਾਂ ਰਾਹੀਂ 50 ਕਰੋੜ ਤੋਂ ਵੱਧ ਗਰੀਬਾਂ ਦੇ ਬੈਂਕ ਖਾਤੇ ਖੋਲ੍ਹੇ ਹਨ ਅਤੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ, ਅੱਜ ਦੇਸ਼ ਦੁਨੀਆ ਦੀਆਂ ਪੰਜ ਸਭ ਤੋਂ ਮਜ਼ਬੂਤ ​​ਅਰਥਵਿਵਸਥਾਵਾਂ ‘ਚੋਂ ਇੱਕ ਬਣ ਗਿਆ ਹੈ।

ਚੁੱਘ ਨੇ ਕਿਹਾ ਕਿ ਅੱਜ ਦੇਸ਼ ਨੂੰ ਅਜਿਹਾ ਪ੍ਰਧਾਨ ਸੇਵਕ ਮਿਲਿਆ ਹੈ ਜੋ 24 ਘੰਟੇ ਦੇਸ਼ ਨੂੰ ਅੱਗੇ ਲੈ ਕੇ ਜਾਣ ਅਤੇ ਜਨਤਾ ਦੀ ਸੇਵਾ ‘ਚ ਲੱਗੇ ਰਹਿੰਦੇ ਹਨ ਅਤੇ ਇਹ ਪ੍ਰਧਾਨ ਮੰਤਰੀ ਦੀ ਹੀ ਦੇਣ ਹੈ ਕਿ ਅੱਜ ਅਸੀਂ ਕਰਤਾਰਪੁਰ ਸਾਹਿਬ, ਹੇਮਕੁੰਟ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਰੋਪਵੇਅ ਦਾ ਨਿਰਮਾਣ ਕੀਤਾ ਗਿਆ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਵੀਰ ਬਾਲ ਦਿਵਸ ਐਲਾਨਿਆ ਗਿਆ, ਲੰਗਰ ਨੂੰ ਜੀਐਸਟੀ ਤੋਂ ਛੋਟ ਦਿੱਤੀ ਗਈ, ਸਾਡੇ ਸ਼ਹੀਦਾਂ ਦੀ ਯਾਦ ‘ਚ ਜਲ੍ਹਿਆਂਵਾਲਾ ਬਾਗ ਯਾਦਗਾਰ ਬਣਾਈ ਗਈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਅਜਿਹੇ ਬਹੁਤ ਸਾਰੇ ਕੰਮ ਹਨ ਜੋ ਪ੍ਰਧਾਨ ਮੰਤਰੀ ਨੇ ਸਿੱਖ ਕੌਮ ਲਈ ਕੀਤੇ ਹਨ।

ਇਸ ਪ੍ਰੋਗਰਾਮ ‘ਚ ਖਾਲਸਾ ਕਾਲਜ ਦੇ ਸਕੱਤਰ ਸਰਦਾਰ ਰਜਿੰਦਰ ਮੋਹਨ ਸਿੰਘ ਚੀਨਾ ਨੇ ਕਿਹਾ ਕਿ ਇਸ ਪੁਸਤਕ ਵਿੱਚ ਤਰੁਣ ਚੁੱਘ ਨੇ ਭਰਪੂਰ ਖੋਜ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਪਿਛਲੇ 10 ਸਾਲਾਂ ‘ਚ ਹੋਏ ਵਿਕਾਸ ਕਾਰਜਾਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ।

ਉਨ੍ਹਾਂ (Tarun Chugh) ਇਹ ਵੀ ਕਿਹਾ ਕਿ ਚੁੱਘ ਜੀ ਨੇ ਪਿਛਲੇ ਕਈ ਸਾਲਾਂ ਤੋਂ ਸੰਘ ਅਤੇ ਭਾਰਤੀ ਜਨਤਾ ਪਾਰਟੀ ਲਈ ਕੰਮ ਕੀਤਾ ਹੈ ਅਤੇ ਅੰਮ੍ਰਿਤਸਰ ਦੀ ਮਿੱਟੀ ਦੇ ਪੁੱਤਰ ਤਰੁਣ ਚੁੱਘ ਨੇ ਆਪਣੀ ਕਿਤਾਬ ਰਾਹੀਂ ਆਪਣੀ ਛੁਪੀ ਹੋਈ ਲੇਖਣੀ ਪ੍ਰਤਿਭਾ ਨੂੰ ਉਜਾਗਰ ਕੀਤਾ ਹੈ ਅਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ |

ਇਹ ਰਿਲੀਜ਼ ਪ੍ਰੋਗਰਾਮ ਖ਼ਾਲਸਾ ਕਾਲਜ ਦੇ ਆਡੀਟੋਰੀਅਮ ‘ਚ ਕਰਵਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਿਆ ਹੈ, ਜਿਸ ਵਿੱਚ ਸੰਸਥਾ ਦੇ ਸਾਰੇ ਅੱਠ ਵਿਭਾਗਾਂ ਦੇ ਪ੍ਰਿੰਸੀਪਲਾਂ ਦੇ ਨਾਲ-ਨਾਲ ਪ੍ਰਿੰਸੀਪਲ ਡਾ. ਮਹਿਲ ਸਿੰਘ, ਅਜਮੇਰ ਸਿੰਘ , ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਚੰਦਰਸ਼ੇਖਰ ਸ਼ਰਮਾ, ਸਰਦਾਰ ਸਰਬਜੀਤ ਸਿੰਘ, ਹੇਮੰਤ ਮਹਿਰਾ ਪਿੰਕੀ, ਦੇਵੇਂਦਰ ਹੀਰਾ, ਪ੍ਰਧਾਨ ਰੋਮੀ ਚੋਪੜਾ, ਸਵੱਛ ਭਾਰਤ ਪ੍ਰਦੇਸ਼ ਕੋ-ਕਨਵੀਨਰ ਤਰੁਣ ਅਰੋੜਾ, ਸਾਬਕਾ ਮੰਡਲ ਪ੍ਰਧਾਨ ਸੰਦੀਪ ਬਹਿਲ ਸ਼ੰਕਰ ਲਾਲ, ਸ਼ਿਵ ਕੁਮਾਰ ਸ਼ਰਮਾ, ਤਰਵਿੰਦਰ ਬਿੱਲਾ, ਰਜਿੰਦਰ ਸਕੱਤਰ ਸਮੇਤ ਹੋਰ ਪ੍ਰਿੰਸੀਪਲ ਅਤੇ ਪ੍ਰੋਫੈਸਰ ਅਤੇ ਬੁੱਧੀਜੀਵੀ ਅਤੇ ਬਹੁਤ ਸਾਰੇ ਵਿਦਿਆਰਥੀ ਹਾਜ਼ਰ ਸਨ।

 

Scroll to Top