Rafael Nadal

Rafael Nadal: ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ ਵੱਲੋਂ ਸੰਨਿਆਸ ਲੈਣ ਦਾ ਐਲਾਨ

ਚੰਡੀਗੜ੍ਹ, 10 ਅਕਤੂਬਰ 2024: ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ (Rafael Nadal) ਨੇ ਅੱਜ ਯਾਨੀ ਵੀਰਵਾਰ ਨੂੰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਰਾਫੇਲ ਨਡਾਲ ਨੇ ਪੁਰਸ਼ ਸਿੰਗਲ ਵਰਗ ‘ਚ 22 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਜਿਕਰਯੋਗ ਹੈ ਕਿ ਸਿਰਫ਼ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਨਡਾਲ ਤੋਂ ਵੱਧ ਗ੍ਰੈਂਡ ਸਲੈਮ ਜਿੱਤੇ ਹਨ।

ਨਡਾਲ ਦੁਨੀਆ ਦੇ ਸਟਾਰ ਟੈਨਿਸ ਖਿਡਾਰੀਆਂ ‘ਚੋਂ ਇੱਕ ਹਨ ਅਤੇ ਨਡਾਲ ਨੇ ਫਰੈਂਚ ਓਪਨ ‘ਚ ਆਪਣੇ ਕਰੀਅਰ ‘ਚ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤੇ ਹਨ। ਡੇਵਿਸ ਕੱਪ ਦਾ ਫਾਈਨਲ ਨਡਾਲ ਦੇ ਪੇਸ਼ੇਵਰ ਟੈਨਿਸ ਕਰੀਅਰ ਦਾ ਆਖਰੀ ਮੈਚ ਹੋਵੇਗਾ। 38 ਸਾਲਾ ਨਡਾਲ (Rafael Nadal) 19 ਤੋਂ 21 ਨਵੰਬਰ ਤੱਕ ਮਲਾਗਾ ‘ਚ ਨੀਦਰਲੈਂਡ ਖ਼ਿਲਾਫ ਡੇਵਿਡ ਕੱਪ ਮੈਚ ਖੇਡੇਗਾ। ਟੈਨਿਸ ਕੋਰਟ ‘ਤੇ ਇਹ ਨਡਾਲ ਦਾ ਆਖਰੀ ਮੈਚ ਹੋਵੇਗਾ।

ਰਾਫੇਲ ਨਡਾਲ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਵੀਡੀਓ ਪੋਸਟ ਕਰਕੇ ਸੰਨਿਆਸ ਦਾ ਐਲਾਨ ਕੀਤਾ ਹੈ। ਨਡਾਲ ਦੇ ਨਾਮ 92 ਏਟੀਪੀ ਸਿੰਗਲ ਖ਼ਿਤਾਬ ਹਨ, ਜਿਨ੍ਹਾਂ ‘ਚ 36 ਮਾਸਟਰਜ਼ ਖ਼ਿਤਾਬ ਅਤੇ ਇੱਕ ਓਲੰਪਿਕ ਸੋਨ ਤਮਗਾ ਸ਼ਾਮਲ ਹੈ। ਨਡਾਲ ਪੁਰਸ਼ ਟੈਨਿਸ ਇਤਿਹਾਸ ‘ਚ ਸਿਰਫ਼ ਤਿੰਨ ਖਿਡਾਰੀਆਂ ‘ਚੋਂ ਇੱਕ ਹੈ , ਜਿਨ੍ਹਾਂ ਨੇ ਆਪਣੇ ਕਰੀਅਰ ‘ਚ ਗੋਲਡਨ ਸਲੈਮ ਪੂਰਾ ਕੀਤਾ ਹੈ।

ਜਿਕਰਯੋਗ ਹੈ ਕਿ ਰਾਫੇਲ ਨਡਾਲ (Rafael Nadal) ਪਹਿਲੀ ਵਾਰ 2005 ‘ਚ ਸੁਰਖੀਆਂ ‘ਚ ਆਇਆ ਸੀ ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ‘ਚ ਟੂਰਨਾਮੈਂਟ ਜਿੱਤਿਆ ਸੀ। ਨਡਾਲ ਨੇ ਰੋਲੈਂਡ ਗੈਰੋਸ ਵਿਖੇ ਆਪਣੇ 18 ਸਾਲਾਂ ਦੌਰਾਨ 14 ਵਾਰ ਖਿਤਾਬ ਜਿੱਤੇ ਹਨ। ਨਡਾਲ 2005, 2006, 2007, 2008, 2010, 2011, 2012, 2013, 2014, 2017, 2018, 2019, 2020 ਅਤੇ 2022 ‘ਚ ਫਰੈਂਚ ਓਪਨ ਜਿੱਤਣ ‘ਚ ਸਫਲ ਰਿਹਾ ਸੀ।

ਨਡਾਲ ਨੇ ਆਪਣੇ ਕਰੀਅਰ ‘ਚ ਦੋ ਵਾਰ ਆਸਟ੍ਰੇਲੀਅਨ ਓਪਨ (2009, 2022), 2008 ਅਤੇ 2010 ‘ਚ ਵਿੰਬਲਡਨ ਅਤੇ 2010, 2013, 2017, 2019 ‘ਚ ਯੂਐਸ ਓਪਨ ਜਿੱਤਿਆ ਸੀ।

Scroll to Top