Ratan Tata Death : ਰਤਨ ਟਾਟਾ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣਗੇ ਅਮਿਤ ਸ਼ਾਹ

10 ਅਕਤੂਬਰ 2204: ਰਤਨ ਟਾਟਾ ਦੀ ਮੌਤ ‘ਤੇ ਦੇਸ਼ ਭਰ ‘ਚ ਸੋਗ ਦੀ ਲਹਿਰ ਚੱਲ ਗਈ ਹੈ। ਉਨ੍ਹਾਂ ਨੇ 86 ਸਾਲ ਦੀ ਉਮਰ ‘ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਿਆ। ਟਾਟਾ ਦੇ ਦੇਹਾਂਤ ‘ਤੇ, ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਸਮੂਹ ਦੀ ਤਰਫੋਂ ਇੱਕ ਸੰਦੇਸ਼ ਜਾਰੀ ਕੀਤਾ। ਚੰਦਰਸ਼ੇਖਰਨ ਨੇ ਪਦਮ ਵਿਭੂਸ਼ਣ ਰਤਨ ਟਾਟਾ ਦੇ ਯੋਗਦਾਨ ਨੂੰ ਅਦੁੱਤੀ ਦੱਸਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਟਾਟਾ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

 

ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ NCPA ਵਿਖੇ ਰੱਖਿਆ ਜਾਵੇਗਾ। ਅਜਿਹੇ ‘ਚ ਮੁੰਬਈ ‘ਚ ਪੁਲਿਸ ਨੇ ਓਬਰਾਏ ਹੋਟਲ ਤੱਕ ਮਰੀਨ ਡਰਾਈਵ ਰੋਡ ਨੂੰ ਬੰਦ ਕਰ ਦਿੱਤਾ ਹੈ।

 

ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਚਿਨ ਤੇਂਦੁਲਕਰ
ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਰਤਨ ਟਾਟਾ ਦੇ ਕੋਲਾਬਾ ਸਥਿਤ ਘਰ ਪਹੁੰਚੇ।

ਰਤਨ ਟਾਟਾ ਦੀ ਮ੍ਰਿਤਕ ਦੇਹ NCPA ‘ਚ ਰੱਖੀ ਜਾਵੇਗੀ
NCPA, ਨਰੀਮਨ ਪੁਆਇੰਟ ਵਿਖੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਇੱਥੇ ਰੱਖਿਆ ਜਾਵੇਗਾ।

Scroll to Top