Jairam Ramesh

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਚੋਣ ਨਤੀਜਿਆਂ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਚੁੱਕੇ ਸਵਾਲ

ਚੰਡੀਗੜ੍ਹ, 08 ਅਕਤੂਬਰ 2024: ਹਰਿਆਣਾ ‘ਚ ਭਾਜਪਾ ਹੁਣ ਤੱਕ ਦੇ ਰੁਝਾਨਾਂ ‘ਚ ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ | ਇਸ ਦੌਰਾਨ ਕਾਂਗਰਸ (Congress) ਆਗੂ ਜੈਰਾਮ ਰਮੇਸ਼ ਨੇ ਕਿਹਾ, ‘ਅਸੀਂ ਮੈਮੋਰੰਡਮ ਪੇਸ਼ ਕਰਕੇ ਸ਼ਿਕਾਇਤ ਕਰ ਰਹੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਚੋਣ ਕਮਿਸ਼ਨ ਸਾਡੇ ਸਵਾਲਾਂ ਦਾ ਜਵਾਬ ਦੇਵੇਗਾ ਕਿਉਂਕਿ 11-12 ਗੇੜਾਂ ਦੇ ਨਤੀਜੇ ਆ ਚੁੱਕੇ ਹਨ ਪਰ ਜੋ ਅਪਡੇਟ ਕੀਤਾ ਗਿਆ ਹੈ ਉਹ ਸਿਰਫ 4 ਤੋਂ 5 ਗੇੜਾਂ ਦੇ ਨਤੀਜੇ ਹਨ।

ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਵੀ ਅਜਿਹਾ ਹੀ ਹੋਇਆ, ਅਸੀਂ ਉਮੀਦ ਕਰਦੇ ਹਾਂ ਕਿ ਚੋਣ ਕਮਿਸ਼ਨ ਜੋ ਕਿ ਇੱਕ ਸੰਵਿਧਾਨਕ ਸੰਸਥਾ ਹੈ, ਇੱਕ ਨਿਰਪੱਖ ਸੰਸਥਾ ਹੈ, ਪ੍ਰਸ਼ਾਸਨ ‘ਤੇ ਦਬਾਅ ਨਹੀਂ ਪਾਵੇਗੀ | ਉਨ੍ਹਾਂ ਕਿਹਾ ਕਿ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ, ਇਹ ਸਭ ‘ਦਿਮਾਗ ਦੀ ਖੇਡ’ ਹੈ | ਉਨ੍ਹਾਂ ਦਾਅਵਾ ਕੀਤਾ ਹੈ ਕਿ ਕਾਂਗਰਸ ਨੂੰ ਫਤਵਾ ਮਿਲੇਗਾ ਅਤੇ ਹਰਿਆਣਾ ‘ਚ ਕਾਂਗਰਸ (Congress) ਦੀ ਸਰਕਾਰ ਬਣਨ ਜਾ ਰਹੀ ਹੈ।

ਦੂਜੇ ਪਾਸੇ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਚੈਨਲ ਆਪਣੇ ਰਿਪੋਰਟਰਾਂ ਦੇ ਨਹੀਂ ਸਗੋਂ ਚੋਣ ਕਮਿਸ਼ਨ ਦੇ ਅੰਕੜੇ ਦਿਖਾ ਰਹੇ ਹਨ ਅਤੇ ਚੋਣ ਕਮਿਸ਼ਨ ਦੇ ਅੰਕੜੇ ਚੌਥੇ ਜਾਂ ਪੰਜਵੇਂ ਦੌਰ ਦੇ ਹਨ, ਜਦਕਿ ਸਾਡਾ ਕੰਟਰੋਲ ਰੂਮ ‘ਚ 11/12ਵੇਂ ਦੌਰ ਦੇ ਅੰਕੜੇ ਆ ਗਏ ਹਨ। ਵਿਨੇਸ਼ ਫੋਗਾਟ ਨੂੰ 4 ਰਾਊਂਡਾਂ ਤੋਂ ਬਾਅਦ ਪਿੱਛੇ ਦਿਖਾਇਆ ਗਿਆ ਸੀ ਪਰ 9 ਰਾਊਂਡਾਂ ਤੋਂ ਬਾਅਦ ਉਹ 5200 ਵੋਟਾਂ ਨਾਲ ਅੱਗੇ ਹੈ।

ਅੰਕੜਿਆਂ ਦੇ ਇਸ ਫਰਕ ਨੂੰ ਲੈ ਕੇ ਸਾਡੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਕੇ ਚੋਣ ਕਮਿਸ਼ਨ ਤੋਂ ਪੁੱਛਿਆ ਹੈ ਕਿ ਸਥਾਨਕ ਪ੍ਰਸ਼ਾਸਨ ‘ਤੇ ਦਬਾਅ ਬਣਾਉਣ ਦੀ ਇਹ ਕੋਸ਼ਿਸ਼ ਕੀ ਹੈ? ਅਸੀਂ ਚੋਣ ਕਮਿਸ਼ਨ ਤੋਂ ਇਸ ‘ਤੇ ਤੁਰੰਤ ਕਾਰਵਾਈ ਕਰਨ ਅਤੇ ਰੁਝਾਨਾਂ ਨੂੰ ਅਪਡੇਟ ਕਰਨ ਦੀ ਮੰਗ ਕਰ ਰਹੇ ਹਾਂ।

Scroll to Top