ਚੰਡੀਗੜ੍ਹ, 07 ਅਕਤੂਬਰ 2024: ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ (Dipa Karmakar) ਨੇ ਸੋਮਵਾਰ ਨੂੰ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਓਲੰਪਿਕ ‘ਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਬੀਬੀ ਜਿਮਨਾਸਟ ਬਣੀ 31 ਸਾਲਾ ਦੀਪਾ ਰੀਓ ਓਲੰਪਿਕ 2016 ਦੇ ਵਾਲਟ ਈਵੈਂਟ ‘ਚ ਚੌਥੇ ਸਥਾਨ ‘ਤੇ ਰਹੀ ਅਤੇ ਸਿਰਫ 0.15 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਣ ਤੋਂ ਖੁੰਝ ਗਈ ਸੀ ।
ਦੀਪਾ ਕਰਮਾਕਰ ਨੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ, ਕਾਫੀ ਸੋਚ-ਵਿਚਾਰ ਤੋਂ ਬਾਅਦ ਮੈਂ ਪ੍ਰਤੀਯੋਗੀ ਜਿਮਨਾਸਟਿਕ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਹ ਕੋਈ ਆਸਾਨ ਫੈਸਲਾ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਸਹੀ ਸਮਾਂ ਹੈ। ਜਿਮਨਾਸਟਿਕਸ ਮੇਰੀ ਜ਼ਿੰਦਗੀ ਦਾ ਕੇਂਦਰ ਰਿਹਾ ਹੈ ਜਿੰਨਾ ਚਿਰ ਮੈਨੂੰ ਯਾਦ ਹੈ ਅਤੇ ਮੈਂ ਉਤਰਾਅ-ਚੜ੍ਹਾਅ ਅਤੇ ਵਿਚਕਾਰ ਹਰ ਪਲ ਲਈ ਸ਼ੁਕਰਗੁਜ਼ਾਰ ਹਾਂ।
Read More: Hardik Pandya: ਹਾਰਦਿਕ ਪੰਡਯਾ ਨੇ ਛੱਕੇ ਨਾਲ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
ਓਲੰਪੀਅਨ ਦੀਪਾ (Dipa Karmakar) ਨੇ ਕਿਹਾ, ਮੈਂ ਆਪਣੇ ਕੋਚ ਬਿਸ਼ੇਵਰ ਨੰਦੀ ਸਰ ਅਤੇ ਸੋਮਾ ਮੈਡਮ ਦਾ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਪਿਛਲੇ 25 ਸਾਲਾਂ ਤੋਂ ਮੇਰਾ ਮਾਰਗਦਰਸ਼ਨ ਕੀਤਾ ਹੈ ਅਤੇ ਮੇਰੀ ਸਭ ਤੋਂ ਵੱਡੀ ਤਾਕਤ ਰਹੇ ਹਨ। ਮੈਨੂੰ ਮਿਲੇ ਸਮਰਥਨ ਲਈ ਮੈਂ ਤ੍ਰਿਪੁਰਾ ਸਰਕਾਰ, ਜਿਮਨਾਸਟਿਕ ਫੈਡਰੇਸ਼ਨ, ਸਪੋਰਟਸ ਅਥਾਰਟੀ ਆਫ਼ ਇੰਡੀਆ ਅਤੇ ਹੋਰਾਂ ਦਾ ਧੰਨਵਾਦ ਕਰਨਾ ਚਾਹਾਂਗੀ। ਅੰਤ ‘ਚ ਮੇਰੇ ਪਰਿਵਾਰ ਨੂੰ ਜੋ ਮੇਰੇ ਚੰਗੇ ਅਤੇ ਮਾੜੇ ਦਿਨਾਂ ‘ਚ ਹਮੇਸ਼ਾ ਮੇਰਾ ਸਾਥ ਦਿੱਤਾ |
ਇਸਦੇ ਨਾਲ ਹੀ ਦੀਪਾ ਨੇ ਕਿਹਾ ਕਿ “ਭਾਵੇਂ ਮੈਂ ਸੰਨਿਆਸ ਲੈ ਰਹੀ ਹਾਂ ਪਰ ਜਿਮਨਾਸਟਿਕ ਨਾਲ ਮੇਰਾ ਰਿਸ਼ਤਾ ਕਦੇ ਨਹੀਂ ਟੁੱਟੇਗਾ। ਮੈਂ ਚਾਹੁੰਦੀ ਹਾਂ ਕਿ ਮੈਂ ਖੇਡ ਨੂੰ ਕੁਝ ਵਾਪਸ ਦੇ ਸਕਾਂ। ਹੋ ਸਕਦਾ ਹੈ ਕਿ ਮੈਂਟਰ, ਕੋਚ, ਮੇਰੇ ਵਰਗੀਆਂ ਹੋਰ ਕੁੜੀਆਂ ਦਾ ਸਮਰਥਨ ਕਰਕੇ। ਮੇਰੀ ਯਾਤਰਾ ਦਾ ਹਿੱਸਾ ਬਣਨ ਲਈ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ।