ਚੰਡੀਗੜ੍ਹ, 07 ਅਕਤੂਬਰ 2024: ਪੰਜਾਬ ਸਰਕਾਰ ਦੁਆਰਾ ਸੂਬੇ ਭਰ ‘ਚ ਵਿਸ਼ੇਸ਼ ਮੈਗਾ ਰੋਜ਼ਗਾਰ ਕੈਂਪ (Mega employment camp) ਲਗਾਏ ਜਾਣਗੇ। ਇਸ ਮੈਗਾ ਰੋਜ਼ਗਾਰ ਕੈਂਪ ਦੇ ਪਹਿਲੇ ਪੜਾਅ ‘ਚ ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਕੈਂਪ ਸ਼ੁਰੂ ਕੀਤੇ ਹਨ। ਪੰਜਾਬ ਸਰਕਾਰ ਮੁਤਾਬਕ ਇਹ ਕੈਂਪ ਸੂਬੇ ਭਰ ਦੀਆਂ ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਮੰਤਵ ਨਾਲ ਲਗਾਏ ਆ ਰਹੇ ਹਨ |
ਇਸ ਸੰਬੰਧੀ ਪੰਜਾਬ ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਨਜਾਬ ਦੀਆਂ ਬੀਬੀ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਬੀਬੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ, ਉੱਥੇ ਹੀ ਬੀਬੀਆਂ ਦੇ ਸਸ਼ਕਤੀਕਰਨ ਲਈ ਵੀ ਕੰਮ ਲਗਾਤਾਰ ਜਾਰੀ ਹੈ |
ਇਸਦੇ ਨਾਲ ਹੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ‘ਚ ਲਗਾਏ ਕੈਂਪ ‘ਚ 370 ਤੋਂ ਵੱਧ ਬੀਬੀ ਉਮੀਦਵਾਰਾਂ ਨੇ 12 ਕੰਪਨੀਆਂ ‘ਚ ਨੌਕਰੀਆਂ ਲਈ ਇੰਟਰਵਿਊ ਦਿੱਤੀ ਹੈ। ਇਸ ਦੌਰਾਨ 88 ਲੜਕੀਆਂ ਨੂੰ ਆਈ.ਬੀ.ਐਮ ਅਤੇ ਮਾਈਕ੍ਰੋਸਾਫਟ ਦੇ ਮੁਫ਼ਤ ਸਿਖਲਾਈ ਪ੍ਰੋਗਰਾਮਾਂ ਲਈ ਰਜਿਸਟਰਡ ਕੀਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਇਸ ਕੈਂਪ (Mega employment camp) ‘ਚ ਬੈਂਕਿੰਗ ਅਤੇ ਬੀਮਾ, ਟੈਕਸਟਾਈਲ, ਕੰਪਿਊਟਰ, ਕਾਸਮੈਟਿਕ ਆਦਿ ਖੇਤਰਾਂ ‘ਚ ਕੰਮ ਕਰਨ ਵਾਲੀਆਂ ਕੰਪਨੀਆਂ ਨੇ ਭਾਗ ਲਿਆ ਹੈ । ਇਸ ਦੌਰਾਨ 241 ਉਮੀਦਵਾਰਾਂ ਦੀ ਇੰਟਰਵਿਊ ਲਈ ਚੋਣ ਕੀਤੀ ਗਈ ਅਤੇ 08 ਨੂੰ ਮੌਕੇ ‘ਤੇ ਹੀ ਨੌਕਰੀ ਪੱਤਰ ਵੀ ਸੌਂਪੇ ਗਏ ਹਨ । ਇਸ ਸਮੇਂ ਦੌਰਾਨ, ਇੰਟਰਵਿਊ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰ ਅਗਲੀ ਭਰਤੀ ਪ੍ਰਕਿਰਿਆ ‘ਚੋਂ ਲੰਘਣਗੇ।
ਦੂਜੇ ਪਾਸੇ ਗੁਰਦਾਸਪੁਰ ‘ਚ ਮੈਗਾ ਪਲੇਸਮੈਂਟ ਕੈਂਪ ਦੌਰਾਨ 465 ਬੀਬੀ ਨੇ ਭਾਗ ਲਿਆ ਅਤੇ 356 ਔਰਤਾਂ ਦੀ ਮੌਕੇ ‘ਤੇ ਇੰਟਰਵਿਊ ਤੋਂ ਬਾਅਦ ਵੱਖ-ਵੱਖ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ‘ਤੇ ਚੋਣ ਕੀਤੀ ਗਈ ਹੈ । ਕੰਪਨੀਆਂ ਦੇ ਅਧਿਕਾਰੀਆਂ ਨੇ ਵੇਅਰਹਾਊਸ ਕਲਰਕ, ਮਸ਼ੀਨ ਆਪਰੇਟਰ, ਟੈਲੀਕਾਲਰ, ਕੰਪਿਊਟਰ ਆਪਰੇਟਰ, ਸੁਰੱਖਿਆ ਗਾਰਡ, ਵੇਅਰਹਾਊਸ ਟੈਂਕਰ, ਬੀਮਾ ਸਲਾਹਕਾਰ, ਕਰਜ਼ਾ ਸਲਾਹਕਾਰ ਅਤੇ ਤੰਦਰੁਸਤੀ ਸਲਾਹਕਾਰ ਦੀਆਂ ਅਸਾਮੀਆਂ ਲਈ ਬੀਬੀਆਂ ਦੀ ਇੰਟਰਵਿਊ ਕੀਤੀ ਹੈ ।
ਇਸਦੇ ਨਾਲ ਹੀ ਹੁਸ਼ਿਆਰਪੁਰ ‘ਚ ਮੈਗਾ ਪਲੇਸਮੈਂਟ ਕੈਂਪ ਦੌਰਾਨ 400 ਖਾਲੀ ਅਸਾਮੀਆਂ ਦੀ ਭਰਤੀ ਲਈ ਕੰਪਨੀਆਂ ਨੇ ਭਾਗ ਲਿਆ ਹੈ । ਇਸ ਕੈਂਪ ‘ਚ 1500 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ ਹੈ । 204 ਉਮੀਦਵਾਰਾਂ ਨੂੰ ਮੌਕੇ ‘ਤੇ ਹੀ ਸ਼ਾਰਟਲਿਸਟ ਕੀਤਾ ਗਿਆ ਅਤੇ 412 ਉਮੀਦਵਾਰਾਂ ਨੂੰ ਇੰਟਰਵਿਊ ਦੇ ਅੰਤਿਮ ਪੜਾਅ ਲਈ ਸ਼ਾਰਟਲਿਸਟ ਕੀਤਾ ਗਿਆ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਤੋਂ ਇਲਾਵਾ ਆਈ.ਬੀ.ਐਮ ਅਤੇ ਮਾਈਕ੍ਰੋਸਾਫਟ ਲਈ 54 ਉਮੀਦਵਾਰਾਂ ਅਤੇ ਰੈੱਡ ਕਰਾਸ ਲਈ 57 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ । ਇਸ ਮੌਕੇ ਪੀ.ਐਨ.ਬੀ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ ਦੁਆਰਾ ਸਵੈ-ਰੁਜ਼ਗਾਰ ਲਈ ਕਰਜ਼ੇ ਦੀ ਸਹੂਲਤ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ।
ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਮੈਗਾ ਪਲੇਸਮੈਂਟ ਕੈਂਪ ਦੌਰਾਨ ਲਗਭਗ 14 ਕੰਪਨੀਆਂ ਨੇ ਭਾਗ ਲਿਆ, ਜਿਸ ‘ਚ 1134 ਬੀਬੀ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ ਅਤੇ ਇਨ੍ਹਾਂ ਵਿੱਚੋਂ 578 ਬੀਬੀ ਉਮੀਦਵਾਰਾਂ ਦੀ ਵੱਖ-ਵੱਖ ਨੌਕਰੀਆਂ ਲਈ ਚੋਣ ਕੀਤੀ ਗਈ ਹੈ ।
ਡਾ: ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਮੁਫ਼ਤ ਕੋਰਸਾਂ ਲਈ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ, ਜਿਸ ਵਿਚ ਡਿਜੀਟਲ ਮਾਰਕੀਟਿੰਗ, ਸਾਈਬਰ ਸੁਰੱਖਿਆ, ਅੰਗਰੇਜ਼ੀ ਬੋਲਣ, ਏ.ਆਈ. ਟੈਕਨਾਲੋਜੀ ਆਦਿ ਬਾਰੇ ਮੁਫ਼ਤ ਕੋਰਸ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਸਵੈ-ਰੁਜ਼ਗਾਰ ਨਾਲ ਸਬੰਧਤ 11 ਵਿਭਾਗਾਂ ਵੱਲੋਂ ਬੀਬੀਆਂ ਨੂੰ ਸਵੈ-ਰੁਜ਼ਗਾਰ ਲਈ ਉਪਲਬਧ ਆਸਾਨ ਕਰਜ਼ਿਆਂ ਬਾਰੇ ਜਾਗਰੂਕ ਕਰਨ ਲਈ ਸਟਾਲ ਲਗਾਏ ਗਏ ਸਨ।