Rain

Weather: ਮੌਸਮ ਵਿਭਾਗ ਨੇ ਪੂਰਬੀ ਭਾਰਤੀ ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾਰੀ

7 ਅਕਤੂਬਰ 2024: ਮੌਸਮ ਵਿਭਾਗ ਨੇ ਸੋਮਵਾਰ ਨੂੰ ਪੂਰਬੀ ਭਾਰਤ ਦੇ ਰਾਜਾਂ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਉੜੀਸਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

 

ਮੱਧ ਪ੍ਰਦੇਸ਼-ਬਿਹਾਰ ‘ਚ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਮੱਧ ਪ੍ਰਦੇਸ਼ ਦੇ ਪੱਛਮੀ ਹਿੱਸੇ (28 ਜ਼ਿਲ੍ਹਿਆਂ) ਤੋਂ ਮਾਨਸੂਨ ਰਵਾਨਾ ਹੋ ਗਿਆ ਹੈ। ਹਾਲਾਂਕਿ 10 ਅਕਤੂਬਰ ਤੱਕ ਸੂਬੇ ਦੇ ਪੂਰਬੀ ਹਿੱਸੇ ਤੋਂ ਮਾਨਸੂਨ ਹਟਣ ਦੀ ਸੰਭਾਵਨਾ ਹੈ। ਅਜਿਹੇ ‘ਚ ਕੁਝ ਜ਼ਿਲਿਆਂ ‘ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।

 

ਮੌਸਮ ਵਿਭਾਗ ਮੁਤਾਬਕ 4 ਅਕਤੂਬਰ ਨੂੰ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਵਾਲਾ ਖੇਤਰ ਸਰਗਰਮ ਹੋ ਗਿਆ ਸੀ। ਇਸ ਦੇ ਨਾਲ ਹੀ ਚੱਕਰਵਾਤੀ ਸਰਕੂਲੇਸ਼ਨ ਸਿਸਟਮ ਵੀ ਸਰਗਰਮ ਹੈ। ਇਸ ਕਾਰਨ ਪੂਰਬੀ ਹਿੱਸੇ ਵਿੱਚ ਹਲਕੀ ਬਾਰਿਸ਼ ਜਾਰੀ ਰਹੇਗੀ।

 

Wਇਸ ਦੇ ਨਾਲ ਹੀ ਬਿਹਾਰ ‘ਚ ਮਾਨਸੂਨ ਦੇ ਕਮਜ਼ੋਰ ਹੋਣ ਕਾਰਨ ਗਰਮੀ ਵਧ ਗਈ ਹੈ। ਸੀਤਾਮੜੀ 35.6 ਡਿਗਰੀ ਤਾਪਮਾਨ ਦੇ ਨਾਲ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਗਰਮ ਰਿਹਾ। ਕਰੀਬ 17 ਜ਼ਿਲ੍ਹਿਆਂ ਦਾ ਤਾਪਮਾਨ 30 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। 15 ਅਕਤੂਬਰ ਤੱਕ ਰਾਜ ਦੇ ਉੱਤਰ-ਪੱਛਮੀ ਅਤੇ ਉੱਤਰ-ਮੱਧ ਭਾਗ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਜਾਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

Scroll to Top