T20 World Cup

T20 World Cup: ਮੈਚ ਦੌਰਾਨ ਹਰਮਨਪ੍ਰੀਤ ਕੌਰ ਤੇ ਅੰਪਾਇਰ ਵਿਚਾਲੇ ਹੋਈ ਬਹਿਸ, 7 ਮਿੰਟ ਤੱਕ ਰੁਕਿਆ ਮੈਚ

ਚੰਡੀਗੜ੍ਹ, 05 ਅਕਤੂਬਰ 2024: (IND-w vs NZ-W) ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ‘ਚ ਭਾਰਤ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ | ਮਹਿਲਾ ਟੀ-20 ਵਿਸ਼ਵ ਕੱਪ 2024 ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 19 ਓਵਰਾਂ ‘ਚ 102 ਦੌੜਾਂ ‘ਤੇ ਆਲ ਆਊਟ ਹੋ ਗਈ।

ਇਸ ਮੈਚ ‘ਚ ਕੀਵੀ ਪਾਰੀ ਦੌਰਾਨ ਅਮੇਲੀਆ ਕੇਰ ਦੇ ਰਨਆਊਟ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ | ਇਸ ਦੌਰਾਨ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਅਤੇ ਅੰਪਾਇਰ ਵਿਚਾਲੇ ਬਹਿਸ ਵੀ ਹੋਈ | ਜਿਸ ਕਾਰਨ ਕਰੀਬ 7 ਮਿੰਟ ਤੱਕ ਮੈਚ ਰੋਕ ਦਿੱਤਾ ਗਿਆ।

ਦਰਅਸਲ, ਅਮੇਲੀਆ ਕੇਰ ਨੂੰ ਪਹਿਲੀ ਪਾਰੀ ‘ਚ ਰਨਆਊਟ ਨਾ ਦਿੱਤੇ ਜਾਣ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਭਾਰਤੀ ਟੀਮ ਨੇ 14ਵੇਂ ਓਵਰ ‘ਚ ਕੇਰ ਨੂੰ ਦੂਜਾ ਰਨ ਲੈਣ ਦੀ ਕੋਸ਼ਿਸ਼ ‘ਚ ਰਨ ਆਊਟ ਕਰਨ ਦੀ ਅਪੀਲ ਕੀਤੀ ਪਰ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ।

ਹਰਮਨਪ੍ਰੀਤ ਨੇ ਗੇਂਦ ਵਿਕਟਕੀਪਰ ਰਿਚਾ ਘੋਸ਼ ਵੱਲ ਸੁੱਟੀ ਅਤੇ ਰਿਚਾ ਨੇ ਸਟੰਪ ਨੂੰ ਹੇਠਾਂ ਸੁੱਟ ਦਿੱਤਾ। ਖੁਦ ਨੂੰ ਰਨ ਆਊਟ ਸਮਝ ਕੇ ਕੇਰ ਨੇ ਪੈਵੇਲੀਅਨ ਪਰਤਣ ਲੱਗੀ, ਜਦੋਂ ਤੀਜੇ ਅੰਪਾਇਰ ਨੇ ਉਸ ਨੂੰ ਪੈਵੇਲੀਅਨ ਪਰਤਣ ਤੋਂ ਰੋਕ ਦਿੱਤਾ। ਕਿਉਂਕਿ ਅੰਪਾਇਰ ਨੇ ਓਵਰ ਖਤਮ ਹੋਣ ਦਾ ਸੰਕੇਤ ਦੇ ਦਿੱਤਾ ਸੀ। ਅਜਿਹੇ ‘ਚ ਇਸ ਨੂੰ ਡੇਡ ਬਾਲ ਮੰਨਿਆ ਜਾਂਦਾ ਸੀ। ਅਮੇਲੀਆ ਰਨ ਆਊਟ ਹੋਣ ਤੋਂ ਬਚ ਗਈ।

ਅੰਪਾਇਰ ਅਤੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਇਸ ਸਬੰਧੀ ਬਹਿਸ ਕਾਫ਼ੀ ਦੇਰ ਤੱਕ ਚੱਲਦੀ ਰਹੀ। ਭਾਰਤੀ ਮੁੱਖ ਕੋਚ ਅਮੋਲ ਮਜੂਮਦਾਰ ਵੀ ਰਨ ਆਊਟ ਨਾ ਹੋਣ ‘ਤੇ ਨਿਰਾਸ਼ ਨਜ਼ਰ ਆਏ। ਉਨ੍ਹਾਂ ਨੂੰ ਚੌਥੇ ਅੰਪਾਇਰ ਨਾਲ ਬਾਊਂਡਰੀ ਲਾਈਨ ਦੇ ਕੋਲ ਚਰਚਾ ਕਰਦੇ ਦੇਖਿਆ ਗਿਆ।

Scroll to Top