Panchayat elections

ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਲਈ ਸਮਾਂ ਸਮਾਪਤ, ਕੁਝ ਥਾਵਾਂ ‘ਤੇ ਮਾਮੂਲੀ ਝੜੱਪਾਂ

ਚੰਡੀਗੜ੍ਹ, 04 ਅਕਤੂਬਰ 2024: ਪੰਜਾਬ ‘ਚ ਪੰਚਾਇਤੀ ਚੋਣਾਂ (Panchayat elections) ਲਈ ਨਾਮਜ਼ਦਗੀਆਂ ਦਾ ਅੱਜ (ਸ਼ੁੱਕਰਵਾਰ) ਆਖਰੀ ਦਿਨ ਸੀ। ਇਸਦੇ ਨਾਲ ਹੀ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਦੁਪਹਿਰ 3 ਵਜੇ ਖਤਮ ਹੋ ਚੁੱਕਾ ਹੈ, ਪਰ ਕਾਫ਼ੀ ਦੇਰ ਤੱਕ ਨਾਮਜ਼ਦਗੀ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

ਅੱਜ ਕੁਝ ਥਾਵਾਂ ‘ਤੇ ਮਾਮੂਲੀ ਲੜਾਈ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ । ਹਾਲਾਂਕਿ ਪੁਲਿਸ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਪੰਚਾਇਤੀ ਚੋਣਾਂ ਨਿਰਪੱਖ ਕਰਵਾਉਣ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ।

Read More: 25 ਫੀਸਦੀ ਤੋਂ ਵੱਧ ਅਗਨੀਵੀਰਾਂ ਨੂੰ ਪੱਕਾ ਕਰਨ ਪਿਆ, ਤਾਂ ਅਸੀ ਤਿਆਰ: ACM ਅਮਰ ਪ੍ਰੀਤ ਸਿੰਘ

ਇਸ ਵੇਲੇ ਸੂਬੇ ‘ਚ 13937 ਗ੍ਰਾਮ ਪੰਚਾਇਤਾਂ ਹਨ। ਇੱਥੇ 19110 ਪੋਲਿੰਗ ਬੂਥ ਹਨ ਅਤੇ 1,33,97,932 ਵੋਟਰ ਹਨ। ਹਾਲਾਂਕਿ ਦੋ ਦਿਨ ਪਹਿਲਾਂ 30 ਸਤੰਬਰ ਤੱਕ ਸਰਪੰਚ ਲਈ 784 ਦਾਅਵੇਦਾਰ ਸਨ ਅਤੇ ਪੰਚ ਲਈ 1446 ਨਾਮਜ਼ਦਗੀਆਂ ਹੋਈਆਂ ਸਨ |

ਪੰਜਾਬ ਰਾਜ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਰਾਜ ‘ਚ ਪੰਚਾਇਤੀ ਚੋਣਾਂ (Panchayat elections) ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਸਮਾਂ 27 ਤੋਂ ਅੱਜ ਤੱਕ ਨਿਸ਼ਚਿਤ ਕੀਤਾ ਗਿਆ ਸੀ।

 

 

Scroll to Top