Helicopter

ਮੁਜ਼ੱਫਰਪੁਰ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਸਮੱਗਰੀ ਵੰਡ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ

ਚੰਡੀਗੜ੍ਹ, 02 ਅਕਤੂਬਰ 2024: ਪਿਛਲੇ ਤਿੰਨ ਦਿਨਾਂ ਤੋਂ ਬਿਹਾਰ ਦੇ ਕਈਂ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹਨ | ਇਸ ਦੌਰਾਨ ਭਾਰਤੀ ਫੌਜ ਦੇ ਹੈਲੀਕਾਪਟਰਾਂ ਨੇ ਪਿਛਲੇ ਤਿੰਨ ਦਿਨਾਂ ਤੋਂ ਬਿਹਾਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਸਮੱਗਰੀ ਭੇਜ ਰਹੇ ਹਨ | ਇਸ ਦੌਰਾਨ ਭਾਰਤੀ ਫੌਜ ਦਾ ਇੱਕ ਹੈਲੀਕਾਪਟਰ (Helicopter) ਮੁਜ਼ੱਫਰਪੁਰ ‘ਚ ਹਾਦਸਾਗ੍ਰਸਤ ਹੋ ਗਿਆ ਸੀ। ਭਾਰਤੀ ਫੌਜ ਦਾ ਹੈਲੀਕਾਪਟਰ ਹੜ੍ਹ ਦੇ ਪਾਣੀ ‘ਚ ਡਿੱਗ ਗਿਆ।

ਦੱਸਿਆ ਜਾ ਰਿਹਾ ਹੈ ਕਿ ਰਾਹਤ ਸਮੱਗਰੀ ਛੱਡਦੇ ਸਮੇਂ ਜਦੋਂ ਹੈਲੀਕਾਪਟਰ (Helicopter) ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਾਣੀ ‘ਚ ਡਿੱਗ ਗਿਆ ਤਾਂ ਸਥਾਨਕ ਲੋਕਾਂ ਨੇ ਤੇਜ਼ੀ ਨਾਲ ਅੰਦਰ ਛਾਲ ਮਾਰ ਕੇ ਬਚਾਅ ਟੀਮ ਨੂੰ ਬਾਹਰ ਕੱਢਿਆ। ਘਟਨਾ ਮੁਜ਼ੱਫਰਪੁਰ ਜ਼ਿਲੇ ਦੇ ਔਰਈ ਬਲਾਕ ਦੇ ਘਨਸ਼ਿਆਮਪੁਰ ਇਲਾਕੇ ‘ਚ ਵਾਪਰੀ ਹੈ | ਰਾਹਤ ਵਾਲੀ ਗੱਲ ਹੈ ਕਿ ਇਸ ਹਾਦਸੇ ‘ਚ ਪਾਇਲਟ ਅਤੇ ਫੌਜ ਦੇ ਜਵਾਨ ਸੁਰੱਖਿਅਤ ਹਨ।

Scroll to Top