ਚੰਡੀਗੜ੍ਹ, 02 ਅਕਤੂਬਰ 2024: ਮਸ਼ਹੂਰ ਗਾਇਕ ਏਪੀ ਢਿੱਲੋਂ (AP Dhillon) ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ । ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਇਨ੍ਹੀਂ ਦਿਨੀਂ ‘ਬ੍ਰਾਊਨਪ੍ਰਿੰਟ ਟੂਰ’ ਲੈ ਕੇ ਭਾਰਤ ਆ ਰਹੇ ਹਨ। ਏਪੀ ਢਿੱਲੋਂ ਦਾ ਦਸੰਬਰ ‘ਚ ਸ਼ੋਅ ਚੰਡੀਗੜ੍ਹ ‘ਚ ਹੋਣ ਜਾ ਰਿਹਾ ਹੈ | ਇਸਦੇ ਨਾਲ ਹੀ ਦਸੰਬਰ ‘ਚ ਮੁੰਬਈ ਅਤੇ ਦਿੱਲੀ ‘ਚ ਸ਼ੋਅ ਹੋਣਗੇ | ਉਨ੍ਹਾਂ ਦੇ ਪ੍ਰਸ਼ੰਸਕ ਇਸ ਟੂਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਏਪੀ ਢਿੱਲੋਂ ਦਾ ਇਹ ਭਾਰਤ ਦਾ ਦੂਜਾ ਵੱਡਾ ਦੌਰਾ ਹੈ।
ਇਸ ਦੇ ਨਾਲ ਹੀ 29 ਸਤੰਬਰ 2024 ਦੇ ਸ਼ੋਅ ਦੀਆਂ ਟਿਕਟਾਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਲਾਈਵ ਹੋਣ ਵਾਲੇ ਸ਼ੋਅ ਦੀਆਂ ਟਿਕਟਾਂ ਦੇ ਕੁਝ ਮਿੰਟਾਂ ਦੇ ਅੰਦਰ ਹੀ ਗਾਇਕ ਨੇ ਕਰੋੜਾਂ ਰੁਪਏ ਕਮਾ ਲਏ ਹਨ | ਪਹਿਲਾ ਸ਼ੋਅ 7 ਦਸੰਬਰ 2024 ਨੂੰ ਮੁੰਬਈ, ਉਸ ਤੋਂ ਬਾਅਦ 14 ਦਸੰਬਰ ਨੂੰ ਨਵੀਂ ਦਿੱਲੀ ਅਤੇ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗਾ।
ਆਪਣੇ ਆਖਰੀ ਸੰਗੀਤ ਸ਼ੋਅ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ, ਏਪੀ ਢਿੱਲੋਂ (AP Dhillon) ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਂ ਉੱਥੇ ਵਾਪਸ ਜਾਣ ਦੀ ਉਡੀਕ ਕਰ ਰਿਹਾ ਹਾਂ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ। ਉਨ੍ਹਾਂ ਪ੍ਰਸ਼ੰਸਕਾਂ ਲਈ ਜਿਨ੍ਹਾਂ ਨੇ ਮੈਨੂੰ ਬਣਾਇਆ ਜੋ ਮੈਂ ਹਾਂ। ਏਪੀ ਢਿੱਲੋਂ ਆਪਣੇ 2020 ਦੀ ਹਿੱਟ ਗੀਤ ‘ਬ੍ਰਾਊਨ ਮੁੰਡੇ’ ਨਾਲ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ ਸੀ