UNSC

ਫਰਾਂਸ ਵੱਲੋਂ ਭਾਰਤ ਨੂੰ UNSC ਦਾ ਸਥਾਈ ਮੈਂਬਰ ਬਣਾਉਣ ਸਮਰਥਨ

ਚੰਡੀਗੜ੍ਹ, 26 ਸਤੰਬਰ 2024: ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਭਾਰਤ ਨੂੰ ਸਥਾਈ ਮੈਂਬਰ ਬਣਾਉਣ ਦੀ ਵਕਾਲਤ ਕੀਤੀ ਹੈ | ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਆਪਣੇ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਭਾਰਤ ਦੀ ਸਥਾਈ ਸੀਟ ਦਾ ਸਮਰਥਨ ਕੀਤਾ ਹੈ। ਅੱਜ ਯਾਨੀ 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ‘ਚ ਮੈਕਰੋਨ ਨੇ ਕਿਹਾ ਕਿ ਫਰਾਂਸ UNSC ‘ਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਸਮਰਥਨ ਕਰਦਾ ਹੈ।

ਉਨ੍ਹਾਂ ਨੇ ਭਾਰਤ ਤੋਂ ਇਲਾਵਾ ਮੈਕਰੋਨ ਨੇ ਜਰਮਨੀ, ਜਾਪਾਨ, ਬ੍ਰਾਜ਼ੀਲ ਅਤੇ 2 ਅਫਰੀਕੀ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਮੈਂਬਰਸ਼ਿਪ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਇਸ ਨੂੰ UNSC ਨੂੰ ਸਮਾਵੇਸ਼ੀ ਬਣਾਉਣ ਲਈ ਜ਼ਰੂਰੀ ਕਦਮ ਦੱਸਿਆ ਹੈ । ਇਸ ਤੋਂ ਇਲਾਵਾ ਮੈਕਰੌਨ ਨੇ ਆਪਣੇ ਕੰਮਕਾਜ ਨੂੰ ਬਦਲਣ ਲਈ ਸੰਗਠਨ ‘ਚ ਸੁਧਾਰਾਂ ਦੀ ਲੋੜ ਦੀ ਵਕਾਲਤ ਕੀਤੀ ਹੈ |

ਇਸ ਤੋਂ ਪਹਿਲਾਂ 21 ਸਤੰਬਰ ਨੂੰ ਕਵਾਡ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ‘ਚ ਵੀ ਉਨ੍ਹਾਂ ਨੇ ਯੂਐਨਐਸਸੀ ‘ਚ ਸੁਧਾਰਾਂ ਦੀ ਮੰਗ ਕੀਤੀ ਸੀ। ਇਸ ‘ਚ ਅਫਰੀਕੀ, ਏਸ਼ੀਆਈ, ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਦੇਸ਼ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ।

ਜਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜਾਂ UNSC ਸੰਯੁਕਤ ਰਾਸ਼ਟਰ ਦੇ ਛੇ ਪ੍ਰਮੁੱਖ ਅੰਗਾਂ ‘ਚੋਂ ਇੱਕ ਹੈ। ਇਹ ਸੰਯੁਕਤ ਰਾਸ਼ਟਰ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਮੰਨੀ ਜਾਂਦੀ ਹੈ। ਇਹ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੰਯੁਕਤ ਰਾਸ਼ਟਰ ਚਾਰਟਰ ‘ਚ ਕਿਸੇ ਵੀ ਤਬਦੀਲੀ ਨੂੰ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਹੈ।

ਸੁਰੱਖਿਆ ਪ੍ਰੀਸ਼ਦ (UNSC) ‘ਚ ਕੁੱਲ 15 ਮੈਂਬਰ ਦੇਸ਼ ਹਨ, ਜਿਨ੍ਹਾਂ ‘ਚੋਂ 5 ਸਥਾਈ (ਪੀ-5) ਅਤੇ 10 ਗੈਰ-ਸਥਾਈ ਹਨ। ਇਨ੍ਹਾਂ ਸਥਾਈ ਮੈਂਬਰਾਂ ‘ਚ ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਅਤੇ ਚੀਨ ਸ਼ਾਮਲ ਹਨ। ਜੇਕਰ ਸਥਾਈ ਮੈਂਬਰਾਂ ‘ਚੋਂ ਕੋਈ ਵੀ ਦੇਸ਼ ਕਿਸੇ ਫੈਸਲੇ ਨਾਲ ਅਸਹਿਮਤ ਹੁੰਦਾ ਹੈ, ਤਾਂ ਉਹ ਵੀਟੋ ਸ਼ਕਤੀ ਦੀ ਵਰਤੋਂ ਕਰਕੇ ਇਸ ਨੂੰ ਪਾਸ ਹੋਣ ਤੋਂ ਰੋਕ ਸਕਦਾ ਹੈ।

Scroll to Top