24 ਸਤੰਬਰ 2204: ਲਗਤਾਰ ਵੱਧ ਰਹੀ ਮਹਿੰਗਾਈ ਨੇ ਜਿਥੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਥੇ ਹੀ ਹੁਣ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਵੀ ਆਮ ਜਨਤਾ ਅਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਪ੍ਰੇਸ਼ਾਨ ਕਰ ਰੱਖਿਆ ਹੈ ਬਟਾਲਾ ਸਬਜ਼ੀ ਮੰਡੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਆਜ,ਆਲੂ, ਮੂਲੀ, ਖੀਰੇ ਸਮੇਤ ਹਰ ਇਕ ਸਬਜ਼ੀ 60 ਰੁਪਏ ਤੋਂ 120 ਰੁਪਏ ਪ੍ਰਤੀ ਕਿਲੋ ਵਿਕਦੀਨਜਰ ਆ ਰਹੀ ਹੈ| ਉੱਥੇ ਹੀ ਜੇ ਮੂਲੀ ਦੀ ਗੱਲ ਕਰੀਏ ਤਾਂ ਉਹ ਵੀ 70 ਰੁਪਏ ਪ੍ਰਤੀ ਕਿਲੋ ਵਿਕਦੀ ਨਜ਼ਰ ਆਈ|
(ਰਿਪੋਰਟਰ: ਵਿੱਕੀ ਮਲਿਕ)