ਚੰਡੀਗੜ੍ਹ, 20 ਸਤੰਬਰ 2024: (IND vs BAN 1st Test Match) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੇਨਈ ਦੇ ਚੇਪੌਕ ‘ਚ ਖੇਡੇ ਜਾ ਰਹੇ ਟੈਸਟ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਦੂਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਤਿੰਨ ਵਿਕਟਾਂ ਗੁਆ ਕੇ 81 ਦੌੜਾਂ ਬਣਾ ਲਈਆਂ ਹਨ ।
ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 376 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ‘ਤੇ ਸਿਮਟ ਗਈ ਅਤੇ ਰੋਹਿਤ ਐਂਡ ਕੰਪਨੀ ਨੂੰ 227 ਦੌੜਾਂ ਦੀ ਬੜ੍ਹਤ ਮਿਲ ਗਈ ਸੀ । ਹੁਣ ਭਾਰਤ ਦੀ ਕੁੱਲ ਬੜ੍ਹਤ 308 ਦੌੜਾਂ ਹੈ।
ਭਾਰਤ ਵੱਲੋਂ ਸ਼ੁਭਮਨ ਗਿੱਲ 33 ਦੌੜਾਂ ਤੇ ਰਿਸ਼ਭ ਪੰਤ 12 ਦੌੜਾਂ ਬਣਾ ਕੇ ਨਾਬਾਦ ਹਨ। ਭਾਰਤ ਨੂੰ ਦੂਜੀ ਪਾਰੀ ‘ਚ ਰੋਹਿਤ ਸ਼ਰਮਾ (5), ਯਸ਼ਸਵੀ ਜੈਸਵਾਲ (10) ਅਤੇ ਵਿਰਾਟ ਕੋਹਲੀ (17) ਦੇ ਰੂਪ ‘ਚ ਤਿੰਨ ਝਟਕੇ ਲੱਗੇ।
ਜਿਕਰਯੋਗ ਹੈ ਕਿ ਭਾਰਤ ਨੇ ਆਪਣੀ ਪਹਿਲੀ ਪਾਰੀ (IND vs BAN) ‘ਚ 376 ਦੌੜਾਂ ਬਣਾਈਆਂ ਸਨ। ਇਸ ਲਿਹਾਜ਼ ਨਾਲ ਭਾਰਤੀ ਟੀਮ ਦੇ ਕੋਲ ਦੂਜੀ ਪਾਰੀ ‘ਚ 227 ਦੌੜਾਂ ਦੀ ਬੜ੍ਹਤ ਹੈ। ਬੰਗਲਾਦੇਸ਼ ‘ਤੇ ਫਾਲੋਆਨ ਦਾ ਖਤਰਾ ਸੀ| ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਇਸ ਦੇ ਨਾਲ ਹੀ ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ।
ਭਾਰਤ ਖਿਲਾਫ ਬੰਗਲਾਦੇਸ਼ (IND vs BAN) ਦੀ ਬੱਲੇਬਾਜ਼ੀ ਚੰਗੀ ਨਹੀਂ ਰਹੀ। ਬੰਗਲਾਦੇਸ਼ ਦੀ ਟੀਮ ਨੇ ਸਿਰਫ਼ 40 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਜਸਪ੍ਰੀਤ ਬੁਮਰਾਹ ਨੇ ਪਹਿਲੇ ਹੀ ਓਵਰ ‘ਚ ਇਸਲਾਮ ਨੂੰ ਕਲੀਨ ਬੋਲਡ ਕਰਕੇ ਹੈਰਾਨ ਕਰ ਦਿੱਤਾ ਸੀ। ਉਹ ਦੋ ਦੌੜਾਂ ਬਣਾ ਸਕਿਆ। ਇਸ ਤੋਂ ਬਾਅਦ ਆਕਾਸ਼ ਦੀਪ ਨੇ ਜ਼ਾਕਿਰ ਹਸਨ ਅਤੇ ਮੋਮਿਨੁਲ ਹੱਕ ਨੂੰ ਪਾਰੀ ਦੇ 9ਵੇਂ ਓਵਰ ਵਿਚ, ਯਾਨੀ ਲੰਚ ਤੋਂ ਠੀਕ ਪਹਿਲਾਂ ਲਗਾਤਾਰ ਦੋ ਗੇਂਦਾਂ ‘ਤੇ ਆਊਟ ਕੀਤਾ।
Read More: Ravichandran Ashwin: 147 ਸਾਲਾਂ ਦੇ ਟੈਸਟ ਕ੍ਰਿਕਟ ਇਤਿਹਾਸ ‘ਚ ਅਜਿਹਾ ਕਰਨ ਵਾਲੇ ਅਸ਼ਵਿਨ ਪਹਿਲੇ ਕ੍ਰਿਕਟਰ
ਆਕਾਸ਼ ਨੇ ਨੌਵੇਂ ਓਵਰ ਦੀ ਪਹਿਲੀ ਗੇਂਦ ‘ਤੇ ਜ਼ਾਕਿਰ ਅਤੇ ਫਿਰ ਦੂਜੀ ਗੇਂਦ ‘ਤੇ ਮੋਮਿਨੁਲ ਨੂੰ ਕਲੀਨ ਬੋਲਡ ਕਰ ਦਿੱਤਾ । ਜ਼ਾਕਿਰ ਨੇ ਤਿੰਨ ਦੌੜਾਂ ਬਣਾਈਆਂ, ਜਦਕਿ ਮੋਮਿਨੁਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਬੰਗਲਾਦੇਸ਼ ਦੀ ਟੀਮ ਨੂੰ ਲੰਚ ਤੋਂ ਠੀਕ ਬਾਅਦ ਚੌਥਾ ਝਟਕਾ ਲੱਗਾ। ਸਿਰਾਜ ਨੇ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੂੰ ਸਲਿੱਪ ‘ਚ ਕੋਹਲੀ ਹੱਥੋਂ ਕੈਚ ਕਰਵਾਇਆ। ਉਹ 20 ਦੌੜਾਂ ਬਣਾ ਸਕਿਆ। ਜਸਪ੍ਰੀਤ ਬੁਮਰਾਹ ਨੇ ਮੁਸ਼ਫਿਕੁਰ ਰਹੀਮ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਉਹ ਅੱਠ ਦੌੜਾਂ ਬਣਾ ਸਕਿਆ।
ਰਵਿੰਦਰ ਜਡੇਜਾ ਨੇ ਸ਼ਾਕਿਬ ਅਲ ਹਸਨ ਅਤੇ ਲਿਟਨ ਦਾਸ ਵਿਚਕਾਰ ਬਣ ਰਹੀ ਸਾਂਝੇਦਾਰੀ ਨੂੰ ਤੋੜ ਦਿੱਤਾ। ਉਸ ਨੇ ਲਿਟਨ ਨੂੰ ਬਦਲਵੇਂ ਫੀਲਡਰ ਧਰੁਵ ਜੁਰੇਲ ਹੱਥੋਂ ਕੈਚ ਕਰਵਾਇਆ। ਲਿਟਨ ਅਤੇ ਸ਼ਾਕਿਬ ਵਿਚਾਲੇ ਛੇਵੀਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਹੋਈ। ਲਿਟਨ ਦਾਸ ਤੋਂ ਬਾਅਦ ਜਡੇਜਾ ਨੇ ਸ਼ਾਕਿਬ ਅਲ ਹਸਨ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ । ਲਿਟਨ ਨੇ 22 ਅਤੇ ਸ਼ਾਕਿਬ ਨੇ 32 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੀਮ ਨੂੰ ਹਸਨ ਮਹਿਮੂਦ ਦੇ ਰੂਪ ‘ਚ ਅੱਠਵਾਂ ਝਟਕਾ ਲੱਗਾ।
ਦੂਜੇ ਦਿਨ ਚਾਹ ਦੇ ਸਮੇਂ ਤੱਕ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿੱਚ ਅੱਠ ਵਿਕਟਾਂ ਗੁਆ ਕੇ 112 ਦੌੜਾਂ ਬਣਾ ਲਈਆਂ ਸਨ। ਅੱਠਵੀਂ ਵਿਕਟ ਡਿੱਗਦੇ ਹੀ ਚਾਹ ਦਾ ਸਮਾਂ ਐਲਾਨ ਦਿੱਤਾ ਗਿਆ। ਜਸਪ੍ਰੀਤ ਬੁਮਰਾਹ ਨੇ ਹਸਨ ਮਹਿਮੂਦ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਕਰਵਾਇਆ। ਉਹ ਨੌਂ ਦੌੜਾਂ ਹੀ ਬਣਾ ਸਕਿਆ। ਹਸਨ ਨੇ ਮੇਹਦੀ ਨਾਲ 20 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ ਨਾਹਿਦ ਰਾਣਾ, ਤਸਕੀਨ ਅਹਿਮਦ ਅਤੇ ਮੁਹੰਮਦ ਸਿਰਾਜ ਨੇ ਬੰਗਲਾਦੇਸ਼ ਦੀ ਪਾਰੀ ਨੂੰ 149 ਦੌੜਾਂ ‘ਤੇ ਆਊਟ ਕਰ ਦਿੱਤਾ। ਤਸਕੀਨ 11 ਅਤੇ ਨਾਹਿਦ 11 ਦੌੜਾਂ ਹੀ ਬਣਾ ਸਕੇ। ਬੁਮਰਾਹ ਤੋਂ ਇਲਾਵਾ ਸਿਰਾਜ, ਆਕਾਸ਼ ਦੀਪ ਅਤੇ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ।