Buddha Nallah

Buddha Nallah: ਨੇਬੁਲਾ ਗਰੁੱਪ ਨਾਲ ਲੁਧਿਆਣਾ ਦੇ ਬੁੱਢਾ ਨਾਲੇ ਦੇ ਪਾਣੀ ਦੀ 3 ਪੜਾਵਾਂ ‘ਚ ਹੋਵੇਗੀ ਸਫ਼ਾਈ

ਚੰਡੀਗੜ੍ਹ, 20 ਸਤੰਬਰ 2024: ਲੁਧਿਆਣਾ ‘ਚ ਬੁੱਢਾ ਨਾਲੇ (Buddha Nallah) ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਸ਼ੁਰੂ ਕੀਤੀ ਜਾਵੇਗੀ। ਇਸਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਹੈ | ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਸ਼ਵ ਪ੍ਰਸਿੱਧ ਨੇਬੁਲਾ ਗਰੁੱਪ (Nebula Group) ਨਾਲ ਬੈਠਕ ਦੀ ਪ੍ਰਧਾਨਗੀ ਕੀਤੀ |

ਮੁੱਖ ਮੰਤਰੀ ਭਗਵੰਤ ਮਾਨ ਨੇ ਨੇਬੁਲਾ ਗਰੁੱਪ ਨਾਲ ਬੈਠਕ ਦੀ ਪ੍ਰਧਾਨਗੀ ਕਰਦਿਆਂ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਗਰੁੱਪ ਦੀ ਮੁਹਾਰਤ ਦੀ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਮੁਹਿੰਮ ਨੇਬੁਲਾ ਗਰੁੱਪ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ |

ਉਨ੍ਹਾਂ ਕਿਹਾ ਕਿ ਨੇਬੁਲਾ (Nebula Group) ਓਜ਼ੋਨੇਸ਼ਨ ਤਕਨਾਲੋਜੀ ਨਾਲ ਮਿਲ ਕੇ ਕੈਂਸਰ ਦਾ ਕਾਰਨ ਬਣਨ ਵਾਲੀਆਂ ਅਸ਼ੁੱਧੀਆਂ ਨੂੰ ਨੈਨੋ ਪੱਧਰ ‘ਤੇ ਜਾ ਕੇ ਸਾਫ਼ ਕੀਤਾ ਜਾਵੇਗਾ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਮਕਸਦ ਪਾਣੀ ਦਾ ਟੋਟਲ ਡਿਸੋਲਵਡ ਸਾਲਿਡਜ਼ (TDS) ਪੱਧਰ 100 ਤੋਂ ਥੱਲੇ ਲਿਆ ਕੇ ਇਸ ਨੂੰ ਪੀਣ ਦੇ ਯੋਗ ਬਣਾਉਣਾ ਹੈ।

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਨੇਬੁਲਾ ਓਜ਼ੋਨੇਸ਼ਨ ਕੋਲ ਅਜਿਹੀ ਨੈਨੋ ਲੈਵਲ ਤਕਨਾਲੋਜੀ ਹੈ, ਜਿਸ ਨੇ ਪਾਣੀ ਦੀਆਂ ਅਸ਼ੁੱਧੀਆਂ ਅਤੇ ਕੈਂਸਰ ਦਾ ਕਾਰਨ ਬਣਨ ਵਾਲੇ ਤੱਤਾਂ ਦੀ ਸਫ਼ਾਈ ਦੇ ਮਾਮਲੇ ‘ਚ ਆਪਣੀ ਅਹਿਮੀਅਤ ਸਾਬਤ ਕੀਤੀ ਹੈ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਤਿੰਨ ਪੜਾਵੀ ਪ੍ਰੋਗਰਾਮ ਦਾ ਉਦੇਸ਼ ਬੁੱਢਾ ਨਾਲੇ ਦੇ ਪਾਣੀ ਦੀ ਗੁਣਵੱਤਾ ‘ਚ ਸੁਧਾਰ ਲਿਆਉਣਾ ਹੈ | ਭਗਵੰਤ ਮਾਨ ਨੇ ਕਿਹਾ ਕਿ ਇਸ ਗਰੁੱਪ ਦੀ ਟੀਮ ਨੇ ਪੰਜਾਬ ਜਲ ਸਪਲਾਈ ਤੇ ਸੀਵਰੇਜ਼ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਦੇ ਅਧਿਕਾਰੀਆਂ ਤੇ ਹੋਰ ਸਬੰਧਤ ਧਿਰਾਂ ਨਾਲ ਮਿਲ ਕੇ ਬੁੱਢਾ ਨਾਲਾ ਦਾ ਦੌਰਾ ਵੀ ਕਰ ਲਿਆ ਹੈ।

ਪ੍ਰਾਜੈਕਟ ਦੇ ਪਹਿਲੇ ਪੜਾਅ ਚ ਅਲਟਰਾਸੋਨਿਕ ਵਾਟਰ ਮੀਟਰਿੰਗ ਸਿਸਟਮ ਸਥਾਪਿਤ ਕਰਨ ਅਤੇ ਸੀਵਰੇਜ ਨੈੱਟਵਰਕ ਦੇ ਅਧਿਐਨ ਲਈ ਸਾਫਟਵੇਅਰ ਦੀ ਮਾਡਲਿੰਗ ਕਰਨਾ ਸ਼ਾਮਲ ਹੈ, ਤਾਂ ਜੋ ਪੂਰੇ ਲਧਿਆਣਾ ਦੇ ਸੈਂਪਲਿੰਗ ਪੁਆਇੰਟ ਦੀ ਸ਼ਨਾਖ਼ਤ ਕੀਤੀ ਜਾ ਸਕੇ। ਇਸਦੇ ਨਾਲ ਹੀ ਪੜਾਅ ‘ਚ ਲੁਧਿਆਣਾ ਦੀਆਂ ਰੰਗਾਈ ਇਕਾਈਆਂ ਲਈ ਵੱਖ-ਵੱਖ ਪ੍ਰੀ-ਟਰੀਟਮੈਂਟ ਪਲਾਟਾਂ ਦੀ ਸ਼ਨਾਖ਼ਤ ਅਤੇ ਸਥਾਪਨਾ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ 200 ਯੂਨਿਟਾਂ ਪ੍ਰਤੀ ਦਿਨ 95 ਮਿਲੀਅਨ ਲਿਟਰ ਪਾਣੀ ਦੀ ਨਿਕਾਸੀ ਕਰਦੇ ਹਨ। ਇਸ ਕਦਮ ਨਾਲ ਪ੍ਰਦੂਸ਼ਣ ਦੀ ਰੋਕਥਾਮ ‘ਚ ਮੱਦਦ ਮਿਲੇਗੀ।

ਇਸ ਤਰ੍ਹਾਂ ਇਸ ਪ੍ਰਾਜੈਕਟ ਦੇ ਦੂਜੇ ਪੜਾਅ ((Buddha Nallah)) ‘ਚ ਸਮੱਸਿਆ ਦਾ ਕਾਰਨ ਬਣੇ ਨਿਕਾਸੀ ਰਸਤਿਆਂ ਦੀ ਸ਼ਨਾਖਤ ਕਰਨਾ ਅਤੇ ਸੀਵਰੇਜ ਦਾ ਪੱਧਰ ਸੁਧਾਰਨ ਲਈ ਦੂਸ਼ਿਤ ਪਾਣੀ ਨੂੰ ਸੋਧਣ ਲਈ ਛੋਟੇ ਪੱਧਰ ਦੇ ਟਰੀਟਮੈਂਟ ਸਿਸਟਮ ਸਥਾਪਿਤ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਇਸਦੇ ਨਾਲ ਹੀ ਤੀਜੇ ਪੜਾਅ ‘ਚ ਬੁੱਢਾ ਨਾਲੇ ਦੀ ਲਾਈਨਿੰਗ ਦੀ ਰੂਪ-ਰੇਖਾ ਤਿਆਰ ਕਰਨ ਅਤੇ ਉਸ ਦੇ ਅਮਲ ‘ਤੇ ਜ਼ੋਰ ਦਿੱਤਾ ਜਾਵੇਗਾ। ਪ੍ਰੋਜੈਕਟ ਦੇ ਤੀਜੇ ਪੜਾਅ ਦੇ ਅਮਲ, ਸਾਂਭ-ਸੰਭਾਲ ਅਤੇ ਕਾਰਜਸ਼ੀਲ ਰੱਖਣ ਅਤੇ ਪੂਰੇ ਲੁਧਿਆਣਾ ‘ਚ ਸਥਾਪਿਤ ਕੀਤੇ ਟਰੀਟਮੈਂਟ ਸਿਸਟਮ ਨੂੰ ਚਾਲੂ ਰੱਖਣ ਲਈ ਨੇਬੁਲਾ ਗਰੁੱਪ ਅਤੇ ਪੰਜਾਬ ਸਰਕਾਰ ਮਿਲ ਕੇ ਕੰਮ ਕਰਨਗੇ।

 

Scroll to Top