iPhone 16

ਭਾਰਤ ‘ਚ iPhone 16 ਦੀ ਵਿਕਰੀ ਸ਼ੁਰੂ, ਐਪਲ ਸਟੋਰ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ

ਚੰਡੀਗੜ੍ਹ, 20 ਸਤੰਬਰ 2024: ਪ੍ਰਮੁੱਖ ਤਕਨੀਕੀ ਕੰਪਨੀ ਐਪਲ ਦੀ ਆਈਫੋਨ 16 (iPhone 16) ਸੀਰੀਜ਼ ਦੀ ਵਿਕਰੀ ਅੱਜ ਤੋਂ ਭਾਰਤ ‘ਚ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਗ੍ਰਾਹਕਾਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸੇਲ ਸ਼ੁਰੂ ਹੁੰਦੇ ਹੀ ਮੁੰਬਈ ਦੇ ਐਪਲ ਸਟੋਰ ਦੇ ਬਾਹਰ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਹਨ। ਗ੍ਰਾਹਕ ਅੱਧੀ ਰਾਤ ਤੋਂ ਹੀ ਸਟੋਰ ਦੇ ਸਾਹਮਣੇ ਲਾਈਨਾਂ ‘ਚ ਖੜ੍ਹੇ ਸਨ। ਇਸਦੇ ਨਾਲ ਹੀ ਗ੍ਰਾਹਕ ਸਟੋਰ ਦੇ ਨੇੜੇ ਲਾਈਨਾਂ ਵਿੱਚ ਖੜ੍ਹੇ ਹੋਣ ਲਈ ਭੱਜਦੇ ਦੇਖੇ ਗਏ।

ਕੰਪਨੀ ਨੇ 9 ਸਤੰਬਰ ਨੂੰ ਸਾਲ ਦੇ ਆਪਣੇ ਸਭ ਤੋਂ ਵੱਡੇ ਈਵੈਂਟ ‘ਇਟਸ ਗਲੋਟਾਈਮ’ ‘ਚ AI ਫੀਚਰਸ ਨਾਲ iPhone 16 ਸੀਰੀਜ਼ ਲਾਂਚ ਕੀਤੀ ਸੀ। ਇਸ ‘ਚ ਚਾਰ ਨਵੇਂ ਆਈਫੋਨ ਲਾਂਚ ਕੀਤੇ ਗਏ ਸਨ। ਇਸ ‘ਚ iPhone 16, iPhone 16 Plus, iPhone 16 Pro, iPhone 16 Pro Max ਸ਼ਾਮਲ ਹਨ। ਐਪਲ ਦੇ ਇਸ ਈਵੈਂਟ ਨੂੰ ‘ਐਪਲ ਗਲੋਟਾਈਮ’ ਦਾ ਨਾਂ ਦਿੱਤਾ ਗਿਆ ਸੀ।

ਪ੍ਰੀਮੀਅਮ ਮੋਬਾਈਲ ਨਿਰਮਾਤਾ ਐਪਲ ਨੇ ਅੱਜ ਯਾਨੀ 20 ਸਤੰਬਰ ਤੋਂ ਭਾਰਤ ਵਿੱਚ iPhone 16 ਸੀਰੀਜ਼ ਦੇ ਸਮਾਰਟਫੋਨ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਸਵੇਰ ਤੋਂ ਹੀ ਮੁੰਬਈ ਦੇ ਬੀਕੇਸੀ ਸਥਿਤ ਐਪਲ ਸਟੋਰ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਹੈ। ਇਹ ਭਾਰਤ ਦਾ ਪਹਿਲਾ ਐਪਲ ਸਟੋਰ ਹੈ।

ਇਥੇ ਉੱਜਵਲ ਸ਼ਾਹ ਦੇ ਗ੍ਰਾਹਕਾਂ ਨੇ ਕਿਹਾ, ‘ਮੈਂ ਪਿਛਲੇ ਕਈ ਘੰਟਿਆਂ ਤੋਂ ਕਤਾਰ ‘ਚ ਖੜ੍ਹਾ ਹਾਂ। ਮੈਂ ਕੱਲ੍ਹ ਸਵੇਰੇ 11 ਵਜੇ ਤੋਂ ਇੱਥੇ ਹਾਂ ਅਤੇ ਅੱਜ ਸਵੇਰੇ 8 ਵਜੇ ਸਟੋਰ ‘ਚ ਦਾਖਲ ਹੋਣ ਵਾਲਾ ਮੈਂ ਪਹਿਲਾ ਵਿਅਕਤੀ ਹੋਵਾਂਗਾ। ਮੈਂ ਅੱਜ ਬਹੁਤ ਉਤਸ਼ਾਹਿਤ ਹਾਂ। ਇਸ ਫੋਨ ਲਈ ਮੁੰਬਈ ਦਾ ਮਾਹੌਲ ਬਿਲਕੁਲ ਨਵਾਂ ਹੈ। ਪਿਛਲੇ ਸਾਲ ਮੈਂ 15 ਸੀਰੀਜ਼ ਦਾ ਫ਼ੋਨ ਲੈਣ ਲਈ 17 ਘੰਟੇ ਕਤਾਰ ਚ ਖੜ੍ਹਾ ਰਿਹਾ।

ਕੰਪਨੀ ਪਹਿਲੀ ਵਾਰ ਭਾਰਤ ‘ਚ ਆਈਫੋਨ ਪ੍ਰੋ ਸੀਰੀਜ਼ ਨੂੰ ਅਸੈਂਬਲ ਕਰਨਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਉਨ੍ਹਾਂ ਮਾਡਲਾਂ ਦੀ ਵਿਕਰੀ ਬਾਅਦ ‘ਚ ਸ਼ੁਰੂ ਹੋਵੇਗੀ। ਐਪਲ ਇੰਡੀਆ ਉਪਲਬੱਧ ਹੋਵੇਗੀ।’ ਹਾਲਾਂਕਿ ਕੰਪਨੀ ਨੇ ਭਾਰਤ ‘ਚ ਆਈਫੋਨ ਪ੍ਰੋ ਸੀਰੀਜ਼ ਦੀ ਉਪਲਬੱਧਤਾ ‘ਤੇ ਕੋਈ ਟਿੱਪਣੀ ਨਹੀਂ ਕੀਤੀ।

ਕਿੰਨੀ ਹੈ ਆਈਫੋਨ 16 ਪ੍ਰੋ ਦੀ ਕੀਮਤ ?

 

ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਆਈਫੋਨ ਪ੍ਰੋ ਸੀਰੀਜ਼ ਨੂੰ ਪਿਛਲੇ ਵਰਜ਼ਨ ਨਾਲੋਂ ਘੱਟ ਕੀਮਤ ‘ਤੇ ਵੇਚ ਰਹੀ ਹੈ, ਮੁੱਖ ਤੌਰ ‘ਤੇ ਹਾਲ ਹੀ ਦੇ ਬਜਟ ‘ਚ ਇੰਪੋਰਟ ਡਿਊਟੀ ‘ਚ ਕੀਤੀ ਗਈ ਕਟੌਤੀ ਕਾਰਨ ਹੈ । ਕੰਪਨੀ ਨੇ ਬਿਆਨ ‘ਚ ਕਿਹਾ, ‘ਆਈਫੋਨ 16 ਪ੍ਰੋ ਦੀ ਸ਼ੁਰੂਆਤੀ ਕੀਮਤ 1,19,900 ਰੁਪਏ ਅਤੇ ਆਈਫੋਨ 16 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,44,900 ਰੁਪਏ ਹੈ।’

ਲਗਭਗ ਇੱਕ ਸਾਲ ਪਹਿਲਾਂ, iPhone 15 Pro ਨੂੰ 1,34,900 ਰੁਪਏ ਦੀ ਸ਼ੁਰੂਆਤੀ ਕੀਮਤ ਅਤੇ iPhone 15 Pro Max ਨੂੰ 1,59,900 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ 128 ਜੀਬੀ, 256 ਜੀਬੀ, 512 ਜੀਬੀ ਅਤੇ 1 ਟੀਬੀ ਸਟੋਰੇਜ ਸਮਰੱਥਾ ਵਿੱਚ ਉਪਲਬੱਧ ਹੋਣਗੇ।

Scroll to Top