Mohali: ਡੇਰਾਬਸੀ ‘ਚ ਫ਼ਾਇਰਿੰਗ, ਬਾਇਕ ‘ਤੇ ਸਵਾਰ ਹੋ ਕੇ ਆਏ ਸਨ ਬ.ਦ.ਮਾ.ਸ਼

19 ਸਤੰਬਰ 2024: ਲਗਾਤਾਰ ਫਿਰੌਤੀ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਹ, ਅਜਿਹਾ ਹੀ ਮਾਮਲਾ ਮੋਹਾਲੀ ਦੇ ਡੇਰਾਬਸੀ ਤੋਂ ਸਾਹਮਣੇ ਆਇਆ ਹੀ ਜਿਥੇ ਕੁਝ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਪਹਿਲੀ ਮੰਜ਼ਿਲ ‘ਤੇ ਬਣੇ ਇਮੀਗ੍ਰੇਸ਼ਨ ਦੇ ਦਫ਼ਤਰ ‘ਚ ਫ਼ਾਇਰਿੰਗ ਕੀਤੀ ਗਈ| ਬਦਮਾਸ਼ਾਂ ਦੇ ਵੱਲੋਂ ਫਿਰੌਤੀ ਮੰਗਣ ਨੂੰ ਲੈ ਕੇ ਇਕ ਚਿੱਠੀ ਵੀ ਭੇਜੀ ਗਈ |

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਰੀਬ 2 ਵਜੇ ਕੁਝ ਨੌਜਵਾਨ ਮੂੰਹ ਢੱਕ ਕੇ ਬਿਲਡਿੰਗ ਦੇ ਅੰਦਰ ਆਉਂਦੇ ਹਨ ਤੇ ਐਂਟਰੀ ਗੇਟ ਤੇ ਹੀ ਉਹਨਾਂ ਦੇ ਵਲੋਂ ਫਾਇਰਿੰਗ ਕੀਤੀ ਜਾਂਦੀ ਹੈ|

ਦੱਸ ਦੇਈਏ ਕਿ ਉੱਥੇ ਹੀ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ, ਤਾ ਪੁਲਿਸ ਦੇ ਵਲੋਂ ਨਾਲ ਲਗਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ, ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|

 

Scroll to Top