Union Cabinet

Modi Cabinet: ਕੇਂਦਰੀ ਕੈਬਿਨਟ ਵੱਲੋਂ ਕਿਸਾਨਾਂ ਲਈ 24475 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ

ਚੰਡੀਗੜ੍ਹ, 18 ਸਤੰਬਰ, 2024: ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੇਂਦਰੀ ਮੰਤਰੀ ਮੰਤਰੀ ਮੰਡਲ (Union Cabinet) ਦੀ ਅੱਜ ਅਹਿਮ ਬੈਠਕ ‘ਚ ਵਨ ਨੇਸ਼ਨ ਵਨ ਇਲੈਕਸ਼ਨ, NPK ਖਾਦਾਂ, ਕਿਸਾਨਾਂ ਅਤੇ ਚੰਦਰਯਾਨ-4 ਮਿਸ਼ਨ ਬਾਰੇ ਅਹਿਮ ਮੁੱਦਿਆਂ ‘ਤੇ ਮੋਹਰ ਲਾਈ ਹੈ | ਇਸ ਬਾਰੇ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੈਬਿਨਟ ਬੈਠਕ ‘ਚ ਲਏ ਫੈਸਲਿਆਂ ਦਾ ਬਾਰੇ ਜਾਣਕਾਰੀ ਦਿੱਤੀ ।

NPK ਖਾਦਾਂ (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ) ਲਈ 24,475 ਕਰੋੜ ਰੁਪਏ ਦੀ ਸਬਸਿਡੀ ਅਲਾਟ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਕੇਂਦਰ ਸਰਕਾਰ ਨੇ ਪੂਰੀ ਦੁਨੀਆ ‘ਚ ਸਪਲਾਈ ਚੇਨ ਅਤੇ ਗਲੋਬਲ ਕੀਮਤਾਂ ‘ਚ ਚੱਲ ਰਹੇ ਵਿਘਨ ਤੋਂ ਕਿਸਾਨਾਂ ਨੂੰ ਵਾਂਝੇ ਰੱਖਣ ਲਈ ਵੱਡੇ ਫੈਸਲੇ ਲਏ ਹਨ।

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਮੰਤਰੀ ਮੰਡਲ (Union Cabinet) ਨੇ ਪ੍ਰਧਾਨ ਮੰਤਰੀ ਅੰਨਦਾਤਾ ਆਮਦਨ ਸੁਰੱਖਿਆ ਯੋਜਨਾ-ਪੀਐੱਮ-ਆਸ਼ਾ ਲਈ 35,000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਨਜਾਤੀ ਉਨਤ ਗ੍ਰਾਮ ਅਭਿਆਨ ਤਹਿਤ ਆਦਿਵਾਸੀਆਂ ਦੀ ਭਲਾਈ ਲਈ 79,156 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।

ਇਸਦੇ ਨਾਲ ਹੀ ਚੰਦਰਯਾਨ-4 ਮਿਸ਼ਨ ਨੂੰ ਹੋਰ ਤੱਤ ਜੋੜਨ ਲਈ ਵਿਸਤਾਰ ਕੀਤਾ ਗਿਆ ਹੈ। ਅਗਲਾ ਕਦਮ ਚੰਦਰਮਾ ‘ਤੇ ਮਨੁੱਖ ਮਿਸ਼ਨ ਭੇਜਣਾ ਹੈ। ਇਸ ਦੇ ਲਈ ਸਾਰੇ ਤਿਆਰੀ ਕਦਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤੀ ਪੁਲਾੜ ਸਟੇਸ਼ਨ ਅਤੇ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਵਿਕਾਸ ਨੂੰ ਵੀ ਮਨਜ਼ੂਰੀ ਦਿੱਤੀ ਹੈ। ਚੰਦਰਯਾਨ 4 ਦੇ ਵਿਸਤ੍ਰਿਤ ਮਿਸ਼ਨ ‘ਤੇ 2,104 ਕਰੋੜ ਰੁਪਏ ਦੇ ਖਰਚੇ ਨੂੰ ਮਨਜ਼ੂਰੀ ਦਿੱਤੀ ਗਈ ਹੈ।

Scroll to Top